ਕਪਿਲ ਦੇਵ ਤੋਂ ਰਣਵੀਰ ਸਿੱਖ ਰਹੇ ਹਨ ਕ੍ਰਿਕਟ ਦੀਆਂ ਬਾਰੀਕੀਆਂ, ਦੋਵੇਂ ਪਹੁੰਚੇ ਧਰਮਸ਼ਾਲਾ

4/6/2019 3:52:26 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਰਣਵੀਰ ਸਿੰਘ ਇਨ੍ਹੀਂ ਦਿਨੀਂ ਕ੍ਰਿਕਟਰ ਕਪਿਲ ਦੇਵ ਤੋਂ ਕ੍ਰਿਕੇਟ ਦੀਆਂ ਬਾਰੀਕੀਆਂ ਸਿੱਖ ਰਹੇ ਹਨ। ਖਬਰਾਂ ਮੁਕਾਬਕ, ਕਪਿਲ ਦੇਵ ਤੇ ਰਣਵੀਰ ਸਿੰਘ ਤੇ ਪੂਰੀ ਫਿਲਮ ਦੀ ਸਟਾਰ ਕਾਸਟ ਇਨ੍ਹੀਂ ਦਿਨੀਂ ਧਰਮਸ਼ਾਲਾ ਕ੍ਰਿਕਟ ਸਟੇਡੀਅਮ ਪਹੁੰਚੀ ਹੋਈ ਹੈ। ਰਣਵੀਰ ਕਪਿਲ ਦੇਵ ਤੋਂ ਸਪੈਸ਼ਲ ਟਰੇਨਿੰਗ ਲੈ ਰਹੇ ਹਨ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਰਣਵੀਰ ਸਿੰਘ ਇਨ੍ਹੀਂ ਦਿਨੀਂ '83' ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ 'ਚ ਉਹ ਸਾਬਕਾ ਕ੍ਰਿਕਟਰ ਕਪਿਲ ਦੇਵ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਨ੍ਹੀਂ ਦਿਨੀਂ ਰਣਵੀਰ ਸਿੰਘ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਰਣਵੀਰ ਸਿੰਘ ਸਟੇਡੀਅਮ 'ਚ ਭਾਰਤੀ ਕ੍ਰਿਕਟ ਟੀਮ ਦੀ ਟੀ-ਸ਼ਰਟ 'ਚ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾ ਰਣਵੀਰ ਸਿੰਘ ਬਲਵਿੰਦਰ ਸਿੰਘ ਸੰਧੂ ਤੋਂ ਕ੍ਰਿਕਟ ਦੀਆਂ ਬਾਰੀਕੀਆਂ ਸਿੱਖ ਰਹੇ ਸਨ।
PunjabKesari
ਦੱਸ ਦਈਏ ਕਿ ਭਾਰਤ ਦੇ ਪਹਿਲੇ ਵਰਲਡ ਕੱਪ ਜਿੱਤਣ ਦੌਰਾਨ ਸੰਧੂ ਨੇ ਕਪਿਲ ਦੇਵ ਦੀ ਕਪਤਾਨੀ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਫਿਲਮ '83' 'ਚ ਰਣਵੀਰ ਸਿੰਘ ਤੋਂ ਇਲਾਵਾ ਤਾਹਿਰ ਰਾਜ ਭਸਿਨ ਸੁਨੀਲ ਗਾਵਸਕਰ ਦਾ ਕਿਰਦਾਰ ਪਲੇਅ ਕਰੇਗਾ। ਇਸੇ ਤਰ੍ਹਾਂ ਸਾਬਿਕ ਸਲੀਮ ਮੋਹਿੰਦਰ ਅਮਰਨਾਥ ਦਾ, ਐਮੀ ਵਰਕ ਬਲਵਿੰਦਰ ਸਿੰਘ ਸੰਧੂ ਦਾ, ਸਾਹਿਲ ਖੱਟੜ ਸੈਯਦ ਕਿਰਮਾਨੀ ਦਾ, ਚਿਰਾਗ ਪਾਟਿਲ ਸੰਦੀਪ ਪਾਟਿਲ ਦਾ, ਹਾਰਡੀ ਸੰਧੂ ਮਦਨਲਾਲ ਦਾ ਕਿਰਦਾਰ ਨਿਭਾਉਣਗੇ। ਕਬੀਰ ਖਾਨ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਇਸ ਤੋਂ ਪਹਿਲਾਂ ਕਬੀਰ ਖਾਨ 'ਐਕਸਪ੍ਰੈੱਸ', 'ਫੈਂਟਮ', 'ਏਕ ਥਾ ਟਾਈਗਰ' ਅਤੇ 'ਟਿਊਬਲਾਈਟ' ਵਰਗੀਆਂ ਫਿਲਮਾਂ ਦਾ ਡਾਇਰੈਕਸ਼ਨ ਕੀਤਾ ਸੀ।
PunjabKesari
ਦੱਸਣਯੋਗ ਗੈ ਕਿ ਫਿਲਮ ਦੀ ਸ਼ੂਟਿੰਗ ਇਸ ਸਾਲ 15 ਮਈ ਤੋਂ ਲੰਡਨ 'ਚ ਸ਼ੁਰੂ ਹੋਵੇਗੀ। ਰਣਵੀਰ ਸਿੰਘ ਕਾਫੀ ਸਮੇਂ ਤੋਂ ਆਪਣੇ ਕਿਰਦਾਰ ਨੂੰ ਲੈ ਕੇ ਤਿਆਰੀ ਕਰ ਰਹੇ ਹਨ। ਸਪੋਰਟਸ ਡਰਾਮਾ '83' ਫਿਲਮ ਦੀ ਕਹਾਣੀ 1983 'ਚ ਭਾਰਤ ਦੇ ਪਹਿਲੇ ਕ੍ਰਿਕਟ ਵਰਲਡ ਕੱਪ ਦੀ ਜਿੱਤ 'ਤੇ ਬੁਣੀ ਗਈ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News