ਰਣਵੀਰ ਸਿੰਘ ਨੇ ਕੀਤਾ ਪਾਕਿ ਕਲਾਕਾਰਾਂ ''ਤੇ ਬੈਨ ਦਾ ਸਮਰਥਨ

3/2/2019 7:37:14 PM

ਮੁੰਬਈ (ਬਿਊਰੋ)— ਪੁਲਵਾਮਾ ਹਮਲੇ ਤੋਂ ਬਾਅਦ ਬਾਲੀਵੁੱਡ ਨੇ ਪਾਕਿਸਤਾਨੀ ਕਲਾਕਾਰਾਂ 'ਤੇ ਬੈਨ ਲਗਾ ਦਿੱਤਾ ਹੈ। ਕਈ ਭਾਰਤੀ ਕਲਾਕਾਰ ਇਸ ਬੈਨ ਦਾ ਸਮਰਥਨ ਕਰ ਰਹੇ ਹਨ। ਇਸੇ ਮੁੱਦੇ 'ਤੇ ਰਣਵੀਰ ਸਿੰਘ ਨੇ ਵੀ ਖੁੱਲ੍ਹ ਕੇ ਆਪਣੀ ਰਾਏ ਰੱਖੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਫੌਜੀ ਦੇ ਪਰਿਵਾਰ ਵਾਲਿਆਂ ਨੂੰ ਲੱਗਦਾ ਹੈ ਕਿ ਸਾਨੂੰ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਨਹੀਂ ਕਰਨਾ ਚਾਹੀਦਾ ਤਾਂ ਸਾਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ।

ਰਣਵੀਰ ਨੇ ਕਿਹਾ, 'ਬਹੁਤ ਸਾਰੇ ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਖੇਡ ਤੇ ਕਲਾ ਨੂੰ ਰਾਜਨੀਤੀ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਕਲਾਕਾਰ ਤੇ ਖਿਡਾਰੀ ਹੋਣ ਦੇ ਚਲਦਿਆਂ ਅਸੀਂ ਉਸ ਤਰ੍ਹਾਂ ਦਾ ਬਲਿਦਾਨ ਨਹੀਂ ਦੇ ਸਕਦੇ, ਜਿਸ ਤਰ੍ਹਾਂ ਸਾਡੇ ਜਵਾਨ ਦਿੰਦੇ ਹਨ। ਖੇਡ ਤੇ ਕਲਾ ਅਲੱਗ ਚੀਜ਼ਾਂ ਹਨ। ਇਨ੍ਹਾਂ ਦੀਆਂ ਹੱਦਾਂ ਵੀ ਅਲੱਗ ਹੋਣੀਆਂ ਚਾਹੀਦੀਆਂ ਹਨ। ਜੇਕਰ ਕਿਸੇ ਵੀ ਜਵਾਨ ਦੀ ਮਾਂ ਜਾਂ ਘਰਵਾਲੀ ਨੂੰ ਅਜਿਹਾ ਲੱਗਦਾ ਹੈ ਕਿ ਪਾਕਿਸਤਾਨੀ ਕਲਾਕਾਰਾਂ ਨਾਲ ਨਹੀਂ ਜੁੜਨਾ ਚਾਹੀਦਾ ਤਾਂ ਸਾਨੂੰ ਇਸ ਨੂੰ ਫਾਲੋਅ ਕਰਨਾ ਚਾਹੀਦਾ ਹੈ।'



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News