ਰਣਵੀਰ ਸਿੰਘ ਦਾ ਅਜੀਬੋ-ਗਰੀਬ ਲੁੱਕ ਦੇਖ ਰੋਂਣ ਲੱਗਾ ਬੱਚਾ, ਵੀਡੀਓ ਵਾਇਰਲ

10/3/2019 4:50:22 PM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਰਣਵੀਰ ਸਿੰਘ ਨੂੰ ਹਾਲ ਹੀ ’ਚ ਇਕ ਡਬਿੰਗ ਸਟੂਡੀਓ ਦੇ ਬਾਹਰ ਸਪੋਟ ਕੀਤਾ ਗਿਆ। ਇਸ ਦੌਰਾਨ ਦੀਆਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ। ਦਰਅਸਲ, ਇਸ ਦੌਰਾਨ ਰਣਵੀਰ ਨੇ ਕਾਫੀ ਅਜੀਬੋ-ਗਰੀਬ ਕੱਪੜੇ ਪਹਿਨੇ ਸਨ ਜਿਸ ਕਾਰਨ ਲੋਕ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ। ਕੋਈ ਉਨ੍ਹਾਂ ਨੂੰ ਤਾਂਤਰਿਕ ਬੁਲਾ ਰਿਹਾ ਹੈ ਤੇ ਕੋਈ ਉਨ੍ਹਾਂ ਨੂੰ ਲਾਲ ਪਰੀ ਪਰ ਹੱਦ ਉਸ ਸਮੇਂ ਹੋ ਗਈ ਜਦੋਂ ਰਣਵੀਰ ਸਿੰਘ ਦਾ ਇਹ ਲੁੱਕ ਦੇਖ ਇਕ ਛੋਟਾ ਜਿਹਾ ਬੱਚਾ ਡਰ ਗਿਆ ਤੇ ਰੋਂਣ ਲੱਗਾ। ਇਸ ਪੂਰੇ ਸੀਨ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 

Lil kiddo got scared of i Baba 🙄🤔

A post shared by Viral Bhayani (@viralbhayani) on Oct 1, 2019 at 10:09pm PDT


ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਰਣਵੀਰ ਸਿੰਘ ਪਹਿਲਾਂ ਸਟੂਡੀਓ ਦੇ ਬਾਹਰ ਖੜ੍ਹੇ ਹੋ ਕੇ ਪੋਜ਼ ਦਿੰਦੇ ਹਨ, ਇਸ ਤੋਂ ਬਾਅਦ ਉਹ ਆਪਣੀ ਕਾਰ ਵੱਲ ਜਾਂਦੇ ਹਨ। ਕਾਰ ’ਚ ਬੈਠਣ ਤੋਂ ਪਹਿਲਾਂ ਇਕ ਸ਼ਖਸ ਆਪਣੇ ਬੱਚੇ ਨੂੰ ਗੋਦੀ ’ਚ ਲਏ ਰਣਵੀਰ ਨਾਲ ਤਸਵੀਰ ਲੈਣ ਲਈ ਇਸ਼ਾਰਾ ਕਰਦਾ ਹੈ ਪਰ ਇਸ ਤੋਂ ਪਹਿਲਾਂ ਕਿ ਇਹ ਸ਼ਖਸ ਰਣਵੀਰ ਨਾਲ ਤਸਵੀਰ ਲੈ ਪਾਉਂਦਾ, ਉਸ ਦਾ ਬੱਚਾ ਰਣਵੀਰ ਵੱਲ ਦੇਖ ਰੋਂਣ ਲੱਗਦਾ ਹੈ। ਰਣਵੀਰ ਪਿਆਰ ਨਾਲ ਉਸ ਬੱਚੇ ਦੀ ਪਿੱਠ ’ਤੇ ਹੱਥ ਫੇਰਦੇ ਹਨ ਪਰ ਬੱਚਾ ਮੂੰਹ ਮੋੜ ਕੇ ਪਾਪਾ ਦੇ ਗਲੇ ਲੱਗ ਜਾਂਦਾ ਹੈ। ਇਸ ਤੋਂ ਬਾਅਦ ਰਣਵੀਰ ਗੱਡੀ ’ਚ ਬੈਠ ਜਾਂਦੇ ਹਨ। ਇਸ ਵੀਡੀਓ ’ਚ ਲੋਕ ਕੁਮੈਂਟ ਕਰਕੇ ਐਕਟਰ ਦੀ ਕਲਾਸ ਲਗਾ ਰਹੇ ਹਨ।

ਉਂਝ ਕੱਪੜਿਆਂ ਅਤੇ ਲੁੱਕ ਨੂੰ ਲੈ ਕੇ ਰਣਵੀਰ ਸਿੰਘ ਦਾ ਟਰੋਲ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਕੁਝ ਦਿਨ ਪਹਿਲਾਂ ਜਦੋਂ ਉਹ ਆਈਫਾ 2019 ’ਚ ਸੂਟ ਦੇ ਉਪਰੋ ਸਟੋਲ ਲੈ ਕੇ ਗਏ ਸਨ ਤਾਂ ਉਨ੍ਹਾਂ ਦਾ ਕਾਫੀ ਮਜ਼ਾਕ ਬਣਿਆ ਸੀ। ਖੁਦ ਦੀਪਿਕਾ ਨੇ ਇਕ ਮੀਮ ਸ਼ੇਅਰ ਕਰਕੇ ਰਣਵੀਰ ਦੀ ਖਿਚਾਈ ਕੀਤੀ ਸੀ। ਐਕਟਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਜਲਦ ਹੀ ਫਿਲਮ ‘83’ ’ਚ ਨਜ਼ਰ ਆਉਣ ਵਾਲੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News