ਰਣਵੀਰ ਸਿੰਘ ਵੀ ਨੇ ਦੀਪ ਜੰਡੂ ਅਤੇ ਬੋਹੇਮੀਆ ਦੇ ਗੀਤਾਂ ਦੇ ਮੁਰੀਦ, ਦੇਖੋ ਵੀਡੀਓ

11/4/2019 2:51:57 PM

ਜਲੰਧਰ (ਬਿਊਰੋ) — ਬਾਲੀਵੁੱਡ ਦੇ ਬੇਮਿਸਾਲ ਅਦਾਕਾਰ ਰਣਵੀਰ ਸਿੰਘ, ਜਿੰਨ੍ਹਾਂ ਦੀ ਊਰਜਾ ਦਾ ਲੈਵਲ ਹਰ ਸਮੇਂ ਸਿਖਰਾਂ 'ਤੇ ਹੁੰਦਾ ਹੈ। ਰਣਵੀਰ ਸਿੰਘ ਪੰਜਾਬੀ ਗੀਤਾਂ 'ਤੇ ਅਕਸਰ ਮਸਤੀ ਕਰਦੇ ਨਜ਼ਰ ਆਉਂਦੇ ਹਨ। ਇਸ ਵਾਰ ਉਨ੍ਹਾਂ ਇਕ ਵਾਰ ਫਿਰ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਪੰਜਾਬੀ ਗੀਤ 'ਤੇ ਖੂਬ ਮਸਤੀ ਕੀਤੀ। ਦੱਸ ਦਈਏ ਕਿ ਇਹ ਗੀਤ ਪੰਜਾਬੀ ਗਾਇਕ ਤੇ ਰੈਪਰ ਬੋਹੇਮੀਆ ਤੇ ਦੀਪ ਜੰਡੂ ਦਾ ਹੈ, ਜੋ ਕਿ ਸਾਲ 2018 'ਚ ਆਇਆ ਸੀ। ਇਸ ਗੀਤ ਦਾ ਨਾਂ 'ਗੁੱਡ ਲਾਈਫ' ਹੈ, ਜੋ ਕਿ ਕਾਫੀ ਹਿੱਟ ਸਾਬਿਤ ਹੋਇਆ ਸੀ। ਦੀਪ ਜੰਡੂ ਨੇ ਰਣਵੀਰ ਸਿੰਘ ਦੇ ਲਾਈਵ ਦਾ ਛੋਟਾ ਜਿਹਾ ਕਲਿੱਪ ਆਪਣੇ ਇੰਸਟਗ੍ਰਾਮ 'ਤੇ ਸ਼ੇਅਰ ਕੀਤਾ ਹੈ ਅਤੇ ਨਾਲ ਹੀ ਉਨ੍ਹਾਂ ਦਾ ਹਮੇਸ਼ਾ ਸਪੋਰਟ ਕਰਨ ਲਈ ਧੰਨਵਾਦ ਕੀਤਾ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਰਣਵੀਰ ਸਿੰਘ ਪੰਜਾਬੀ ਗੀਤਾਂ ਨੂੰ ਸਪੋਰਟ ਕਰਦੇ ਹੋਏ ਨਜ਼ਰ ਆਏ ਹਨ। ਪੰਜਾਬੀ ਸੰਗੀਤ ਦੀ ਪ੍ਰਸਿੱਧੀ ਦਾ ਵੀ ਇਸ ਤੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜ ਜ਼ਿਆਦਾਤਰ ਰਿਲੀਜ਼ ਹੋਣ ਵਾਲੀਆਂ ਫਿਲਮਾਂ 'ਚ ਪੰਜਾਬੀ ਗੀਤ ਤਾਂ ਸੁਣਨ ਨੂੰ ਜ਼ਰੂਰ ਮਿਲਦੇ ਹਨ।

 
 
 
 
 
 
 
 
 
 
 
 
 
 

Respect to my brother @ranveersingh for always showing his support ❤️ lets get it #GOODLIFE @iambohemia @desihiphopking @sukhsanghera @parmamusic @lally_mundi @speedrecords #RMG #RR

A post shared by Deep Jandu (@deepjandu) on Nov 3, 2019 at 6:59am PST


ਦੱਸਣਯੋਗ ਹੈ ਕਿ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਦੀ ਮਨਪਸੰਦ ਦੀ ਲਿਸਟ 'ਚ ਵੀ ਪੰਜਾਬੀ ਗੀਤ ਸਭ ਤੋਂ ਉਪਰ ਰਹਿੰਦੇ ਹਨ। ਦੀਪ ਜੰਡੂ ਤੇ ਬੋਹੇਮੀਆ ਦੇ ਇਸ ਗੀਤ ਦੀ ਗੱਲ ਕਰੀਏ ਤਾਂ ਇਹ ਗੀਤ ਸਾਲ 2018 'ਚ ਰਿਲੀਜ਼ ਹੋਇਆ ਸੀ, ਜਿਸ ਨੂੰ ਹੁਣ ਤੱਕ ਯੂਟਿਊਬ 'ਤੇ 26 ਮਿਲੀਅਨ ਤੋਂ ਵੱਧ ਵਿਊਜ਼ ਹਾਸਲ ਹੋ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News