‘ਮੈਟਰੋ ਪਾਰਕ- ਕਵਾਰੰਟਿਨ ਐਡੀਸ਼ਨ’ ਦੇ ਟਰੇਲਰ ਨੂੰ ਮਿਲ ਰਹੀ ਹੈ ਸ਼ਾਨਦਾਰ ਪ੍ਰਤੀਕਿਰਿਆ

5/21/2020 3:55:50 PM

ਮੁੰਬਈ(ਬਿਊਰੋ)-  ਸ਼ੋਅ ਮੇਟਰੋ ਪਾਰਕ ਦੇ ਪਹਿਲੇ ਸੀਜਨ ਨਾਲ ਡਿਜੀਟਲ ਸਪੇਸ ਵਿਚ ਆਪਣੀ ਛਾਪ ਛੱਡਣ ਤੋਂ ਬਾਅਦ, ਇਰੋਸ ਨਾਊ ਹੁਣ ‘ਕਵਾਰੰਟਿਨ ਐਡੀਸ਼ਨ’ ਨਾਲ ਤਿਆਰ ਹੈ । ‘ਮੈਟਰੋ ਪਾਰਕ’ ਸੰਯੁਕਤ ਰਾਜ ਅਮਰੀਕਾ ਵਿਚ ਸਥਿਤ ਇਕ ਗੁਜਰਾਤੀ ਪਰਿਵਾਰ ਦੀ ਕਾਲਪਨਿਕ ਕਹਾਣੀ ਹੈ, ਜਿਸ ਵਿਚ ਦਿਖਾਇਆ ਗਿਆ ਹੈ ਕਿ ਉਹ ਮਹਾਮਾਰੀ ਕਾਰਨ ਲਾਕਡਾਊਨ ਦੀ ਹਾਲਤ ਨਾਲ ਕਿਵੇਂ ਨਿੱਬੜ ਰਹੇ ਹਨ। ਟਰੇਲਰ ਨੂੰ ਨਾ ਸਿਰਫ ਦਰਸ਼ਕਾਂ ਵਲੋਂ, ਸਗੋਂ ਸਮੀਖਿਅਕਾਂ ਵੱਲੋਂ ਵੀ ਆਪਣੇ ਵਿਲੱਖਣ ਅਤੇ ਮਜ਼ੇਦਾਰ ਕੰਟੈਂਟ ਲਈ ਸ਼ਾਨਦਾਰ ਪ੍ਰਤੀਕਿਰਿਆ ਮਿਲ ਰਹੀ ਹੈ। ਬਿਨ੍ਹਾ ਕਿਸੇ ਸ਼ੱਕ, ਸ਼ੋਅ ਦਾ ‘ਕਵਾਰੰਟਿਨ ਐਡੀਸ਼ਨ’ ਮਜ਼ੇਦਾਰ ਪਲਾਂ ਨਾਲ ਭਰਪੂਰ ਹੋਵੇਗਾ ਅਤੇ ਇੱਥੋਂ ਤੱਕ ਕਿ ਅਜਿਹੇ ਉਦਾਹਰਣ ਵੀ ਦੇਖਣ ਨੂੰ ਮਿਲਣਗੇ, ਜਿਸ ਦੇ ਨਾਲ ਹਰ ਕੋਈ ਸਬੰਧਿਤ ਮਹਿਸੂਸ ਕਰੇਗਾ।


ਇਸ ਮਿਨੀ ਸੀਰੀਜ ਨੂੰ ਲਾਕਡਾਊਨ ਵਿਚਕਾਰ ਸੁਰੱਖਿਆ ਦੇ ਤਹਿਤ ਪੂਰੀ ਤਰ੍ਹਾਂ ਨਾਲ ਸਾਰਿਆਂ ਦੇ ਘਰਾਂ ’ਚ ਸ਼ੂਟ ਕੀਤਾ ਗਿਆ ਹੈ। ਇਸ ਸ਼ੋਅ ਵਿਚ ਰਣਵੀਰ ਸ਼ੌਰੀ, ਓਮੀ ਵੈਦ, ਪਿਤੋਬਾਸ਼, ਪੂਰਬੀ ਜੋਸ਼ੀ ਤੇ ਵੇਗਾ ਤਮੋਟੀਆ ਪ੍ਰਮੁੱਖ ਭੂਮਿਕਾਵਾਂ ਵਿਚ ਹਨ।  ‘ਮੈਟਰੋ ਪਾਰਕ- ਕਵਾਰੰਟਿਨ ਐਡੀਸ਼ਨ’ ਵਿਚ 3 ਤੋਂ 5 ਮਿੰਟ ਦੇ ਪੰਜ ਐਪੀਸੋਡ ਹੋਣਗੇ। ਅਬੀ ਵਰਗੀਜ ਅਤੇ ਵੇਣੁਗੋਪਾਲਨ ਵਲੋਂ ਨਿਰਦੇਸ਼ਿਤ, ਇਹ ਸ਼ੋਅ 23 ਮਈ 2020 ਤੋਂ ਸਟਰੀਮ ਹੋਵੇਗਾ। ਲਾਕਡਾਊਨ ਵਿਚ ਫਿਲਮਾਈ ਗਈ ਆਪਣੀ ਪਹਿਲੀ ਸੀਰੀਜ ‘ਏ ਵਾਇਰਲ ਵੈਡਿੰਗ’ ਦੇਣ ਤੋਂ ਬਾਅਦ, ਇਰੋਸ ਨੇ ਹੁਣ ਤਾਜੇ ਕੰਟੈਂਟ ਨਾਲ ਫਿਰ ਤੋਂ ਵਾਪਸੀ ਕਰ ਲਈ ਹੈ ਅਤੇ ਲਾਕਡਾਊਨ ਵਿਚ ਸ਼ੂਟ ਕੀਤੇ ਗਏ ਕੰਟੈਂਟ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ।

ਇੱਥੇ ਦੋਖੋ ਟਰੇਲਰ: https://erosnow.com/original/watch/1069093/metro-park-quarantine-edition/6998319/metro-park-quarantine-edition-official-trailerਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News