ਫਿਨਾਲੇ ਤੋਂ ਪਹਿਲਾਂ ਸਿਧਾਰਥ ਦੇ ਬਦਲੇ ਤੇਵਰ, ਰਸ਼ਮੀ ਨੂੰ ਲੈ ਕੇ ਆਖੀ ਵੱਡੀ ਗੱਲ

2/13/2020 9:46:28 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਉਂਝ ਤਾਂ ਹਰ ਕੰਟੈਸਟੈਂਟ ਆਪਣੇ ਵੱਖ-ਵੱਖ ਕਾਰਨਾਂ ਕਰਕੇ ਚਰਚਾ 'ਚ ਹਨ ਪਰ ਜੇ ਸਿਧਾਰਥ ਸ਼ੁਕਲਾ ਦੀ ਗੱਲ ਕਰੀਏ ਤਾਂ ਇਸ ਦੀ ਖਾਸ ਵਜ੍ਹਾ ਹੈ ਗੁੱਸਾ ਤੇ ਰਸ਼ਮੀ ਦੇਸਾਈ। ਸ਼ੋਅ 'ਚ ਉਂਝ ਤਾਂ ਹਰ ਕੋਈ ਕਿਸੇ ਨਾ ਕਿਸੇ ਨਾਲ ਝਗੜਿਆ ਹੈ ਪਰ ਜਿਨ੍ਹਾਂ ਦੋ ਮੈਂਬਰਾਂ ਨਾਲ ਸਿਧਾਰਥ ਜ਼ਿਆਦਾ ਝਗੜੇ ਹਨ ਉਹ ਹੈ ਆਸਿਮ ਰਿਆਜ਼ ਤੇ ਰਸ਼ਮੀ ਦੇਸਾਈ। ਆਸਿਮ ਤੇ ਸਿਧਾਰਥ ਤਾਂ ਸ਼ੋਅ 'ਚ ਆਉਣ ਤੋਂ ਬਾਅਦ ਇਕ-ਦੂਜੇ ਨੂੰ ਜਾਨਣ ਲੱਗੇ ਪਰ ਰਸ਼ਮੀ ਨੂੰ ਤਾਂ ਪਹਿਲਾਂ ਤੋਂ ਹੀ ਜਾਣਦੇ ਸਨ। ਦੋਵਾਂ ਨੇ ਇਕੱਠੇ ਕੰਮ ਕੀਤਾ ਸੀ ਤਾਂ ਫਿਰ ਝਗੜੇ ਕਿਉਂ, ਇਕ-ਦੂਜੇ ਲਈ ਇਨ੍ਹੀਂ ਜ਼ਿਆਦਾ ਨਫਰਤ ਕਿਉਂ? ਇਹ ਸਵਾਲ ਪੂਰੇ ਸੀਜ਼ਨ ਸਭ ਦੇ ਦਿਮਾਗ 'ਚ ਰਿਹਾ ਪਰ ਇਸ ਦਾ ਸਾਫ-ਸਾਫ ਜਵਾਬ ਕਿਸੇ ਨੂੰ ਨਹੀਂ ਮਿਲਿਆ, ਪਰ ਲੱਗਦਾ ਹੈ ਕਿ ਅੱਜ ਦੇ ਐਪੀਸੋਡ 'ਚ ਦਰਸ਼ਕਾਂ ਤੇ ਘਰ ਵਾਲਿਆਂ ਨੂੰ ਇਸ ਦਾ ਜਵਾਬ ਮਿਲ ਜਾਵੇਗਾ।

ਘਰ 'ਚ ਮਸ਼ਹੂਰ ਪੱਤਰਕਾਰ ਰਜਤ ਸ਼ਰਮਾ ਆਏ ਤੇ ਘਰ ਵਾਲਿਆਂ ਨਾਲ ਤਿੱਖੇ ਸਵਾਲ ਕੀਤੇ। ਇਸ ਦੌਰਾਨ ਸਿਧਾਰਥ ਨਾਲ ਵੀ ਉਨ੍ਹਾਂ ਦੇ ਮਿਜ਼ਾਜ ਤੇ ਰਸ਼ਮੀ ਦੇਸਾਈ ਨੂੰ ਲੈ ਕੇ ਸਵਾਲ ਕੀਤੇ। ਇਸ ਐਪੀਸੋਡ ਦੀ ਵੀਡੀਓ ਸਾਹਮਣੇ ਆਈ ਹੈ, ਉਸ 'ਚ ਰਜਤ ਸ਼ਰਮਾ, ਸਿਧਾਰਥ ਨੂੰ ਕਹਿੰਦੇ ਹਨ ਤੁਸੀਂ ਬਹੁਤ ਮਜ਼ਾਕ ਕਰਦੇ ਹੋ ਪਰ ਤੁਹਾਡੇ ਨਾਲ ਜੋ ਕੋਈ ਮਜ਼ਾਕ ਕਰੇ ਤਾਂ ਇਹ ਤੁਸੀਂ ਬਰਦਾਸ਼ ਨਹੀਂ ਕਰਦੇ। ਤੁਹਾਡੀ ਸਭ ਇੱਜ਼ਤ ਕਰੇ ਤੇ ਤੁਸੀਂ ਕਿਸੇ ਦੀ ਨਹੀਂ ਕਰਦੇ। ਇਸ 'ਤੇ ਸਿਧਾਰਥ ਨੇ ਕਿਹਾ ਮੈਂ ਕਦੀ ਨਹੀਂ ਬੋਲਿਆ ਕੇ ਮੇਰੀ ਇੱਜ਼ਤ ਕਰੋ।

ਸਿਧਾਰਥ ਨੇ ਕਿਹਾ ਇਕ ਟਾਈਮ ਸੀ ਜਦੋਂ ਰਸ਼ਮੀ ਮੈਨੂੰ ਬਹੁਤ ਵਧੀਆ ਲੱਗਦੀ ਸੀ, ਮੈਨੂੰ ਉਸ ਨਾਲ ਗੱਲ ਕਰਨਾ ਬਹੁਤ ਵਧੀਆ ਲੱਗਦਾ ਸੀ ਪਰ ਇਕ ਵਾਰ ਮੇਰੇ ਨਾਮ 'ਤੇ ਆਰਟੀਕਲ ਛੱਪਿਆ ਸੀ ਜੋ ਬਿਲਕੁਲ ਝੂਠ ਸੀ। ਇਸ ਦੇ ਬਾਅਦ ਮੇਰੇ ਤੇ ਰਸ਼ਮੀ ਦੀ ਨਹੀਂ ਬਣੀ। ਇਸ ਤੋਂ ਬਾਅਦ ਸਿਧਾਰਥ ਨੇ ਰਸ਼ਮੀ ਦੇ ਰਿਲੇਸ਼ਨ 'ਤੇ ਤਨਜ਼ ਕੱਸਦੇ ਹੋਏ ਕਿਹਾ ਕਿ ਰਸ਼ਮੀ ਆਪਣਾ ਰਿਲੇਸ਼ਨਸ਼ਿਪ ਹਰ ਮਹੀਨੇ ਬਦਲਦੀ ਹੈ। ਸਿਧਾਰਥ ਦਾ ਜਵਾਬ ਸੁਣ ਕੇ ਰਸ਼ਮੀ ਹੈਰਾਨ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਿ ਜੇ ਉਹ ਮੇਰੇ ਨਾਲ ਝਗੜਦੇ ਹਨ ਤਾਂ ਮੈ ਉਸ ਨਾਲ ਝਗੜਾ ਕਰਦੀ ਹਾਂ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News