ਈਸਾਈ ਸੰਗਠਨਾਂ ਨੇ ਭਾਰਤੀ ਸਿੰਘ, ਫਰਾਹ ਖਾਨ ਅਤੇ ਰਵੀਨਾ ਟੰਡਨ ਖਿਲਾਫ਼ ਰਾਜਪਾਲ ਨੂੰ ਦਿੱਤਾ ਮੰਗ ਪੱਤਰ

1/1/2020 10:01:31 AM

ਚੰਡੀਗਡ਼੍ਹ (ਭੁੱਲਰ)- ਪੰਜਾਬ ਅਤੇ ਚੰਡੀਗਡ਼੍ਹ ਦੇ ਈਸਾਈ ਸੰਗਠਨਾਂ ਦੇ ਵਫ਼ਦ ਵੱਲੋਂ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਫਿਲਮੀ ਤੇ ਟੀ. ਵੀ. ਕਲਾਕਾਰਾਂ ਰਵੀਨਾ ਟੰਡਨ, ਫਰਾਹ ਖਾਨ ਅਤੇ ਭਾਰਤੀ ਸਿੰਘ ਖਿਲਾਫ਼ ਮੰਗ ਪੱਤਰ ਦਿੱਤਾ ਹੈ। ਮੰਗ ਪੱਤਰ ’ਚ ਪਿਛਲੇ ਦਿਨੀਂ ਇਕ ਟੀ.ਵੀ. ਚੈਨਲ ’ਤੇ ਇਨ੍ਹਾਂ ਕਲਾਕਾਰਾਂ ਵੱਲੋਂ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕੀਤੀ ਟਿੱਪਣੀ ਦੇ ਮਾਮਲੇ ’ਚ ਇਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ। ਜ਼ਿਕਰਯੋਗ ਹੈ ਇਨ੍ਹਾਂ ਕਲਾਕਾਰਾਂ ਖਿਲਾਫ਼ ਪੰਜਾਬ ’ਚ ਅੰਮ੍ਰਿਤਸਰ ਜ਼ਿਲੇ ਦੀ ਪੁਲਸ ਵੱਲੋਂ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਵਫ਼ਦ ਨੇ ਮੰਗ ਕੀਤੀ ਕਿ ਇਨ੍ਹਾਂ ਨੂੰ ਕਾਨੂੰਨ ਅਨੁਸਾਰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਭਵਿੱਖ ’ਚ ਕੋਈ ਕਿਸੇ ਧਰਮ ਪ੍ਰਤੀ ਗਲਤ ਟਿੱਪਣੀ ਨਾ ਕਰੇ। ਪੰਜਾਬ ਰਾਜ ਭਵਨ ’ਚ ਪਹੁੰਚੇ ਈਸਾਈ ਵਫ਼ਦ ਦੇ ਮੈਂਬਰਾਂ ਵੱਲੋਂ ਰਾਜਪਾਲ ਦੀ ਗੈਰ-ਹਾਜ਼ਰੀ ’ਚ ਉਨ੍ਹਾਂ ਦੇ ਦਫ਼ਤਰ ਦੇ ਉਚ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਗਿਆ। ਵਫ਼ਦ ਦੀ ਅਗਵਾਈ ਨੈਸ਼ਨਲ ਕ੍ਰਿਸ਼ਚੀਅਨ ਲੀਗ ਪੰਜਾਬ ਦੇ ਪ੍ਰਧਾਨ ਜਗਦੀਸ਼ ਮਸੀਹ ਅਤੇ ਚੰਡੀਗਡ਼੍ਹ ਪ੍ਰਦੇਸ਼ ਦੇ ਪ੍ਰਧਾਨ ਸੁਖਜਿੰਦਰ ਗਿੱਲ ਨੇ ਕੀਤੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News