Republic Day: ਇਨ੍ਹਾਂ ਸਿਤਾਰਿਆਂ ਨੇ ਫੌਜੀ ਵਰਦੀ ਪਹਿਨ ਜਿੱਤਿਆ ਪੂਰੇ ਹਿੰਦੁਸਤਾਨ ਦਾ ਦਿਲ

1/26/2020 1:02:21 PM

ਨਵੀਂ ਦਿੱਲੀ(ਬਿਊਰੋ)-  ਇਸ ਗੱਲ ’ਤੇ ਕੋਈ ਦੋ ਰਾਏ ਨਹੀਂ ਹੈ ਕਿ ਫਿਲਮਾਂ ਸਾਡੀ ਜ਼ਿੰਦਗੀ ’ਤੇ ਡੂੰਘੀ ਛਾਪ ਛੱਡਦੀਆਂ ਹਨ। ਜੇਕਰ ਅਸੀਂ ਆਪਣੇ ਸਮਾਜ ਜਾਂ ਦੇਸ਼ ਵਿਚ ਕੋਈ ਪਾਵਰਫੁੱਲ ਮੈਸੇਜ ਪੰਹੁਚਾਉਣਾ ਚਾਹੁੰਦੇ ਹਾਂ ਤਾਂ ਉਸ ਦਾ ਅੱਜ ਸਭ ਤੋਂ ਵਧੀਆ ਅਤੇ ਆਸਾਨ ਰਸਤਾ ਹੈ ਫਿਲਮ।  ਉਥੇ ਹੀ ਦੇਸ਼ ’ਤੇ ਆਧਾਰਿਤ ਫਿਲਮਾਂ ਦਰਸ਼ਕਾਂ ਦੇ ਅੰਦਰ ਦੇਸ਼ ਭਗਤੀ ਦਾ ਜਨੂੰਨ ਪੈਦਾ ਕਰਦੀਆਂ ਹਨ। ਹਿੰਦੀ ਸਿਨੇਮਾ ਵਿਚ ਦੇਸ਼ ਭਗਤੀ ’ਤੇ ਆਧਾਰਿਤ ਕਈ ਫਿਲਮਾਂ ਬਣ ਚੁੱਕੀਆਂ ਹਨ।​ਉਥੇ ਹੀ ਕਈ ਨੇ ਤਾਂ ਕਮਾਈ ਦੇ ਮਾਮਲੇ ਵਿਚ ਇਤਿਹਾਸ ਤੱਕ ਰਚ ਦਿੱਤਾ। ਦੱਸ ਦੇਈਏ ਕਿ ਕਈ ਮੌਕਿਆਂ ’ਤੇ ਇੰਡੀਅਨ ਆਰਮੀ ਨੇ ਦੁਸ਼ਮਣਾਂ ਨੂੰ ਅਜਿਹਾ ਸਬਕ ਸਿਖਾਇਆ, ਜੋ ਹਮੇਸ਼ਾ ਲਈ ਇਤਿਹਾਸ ਵਿਚ ਦਰਜ ਹੋਇਆ। ਬਾਲੀਵੁੱਡ ਵਿਚ ਵੀ ਭਾਰਤੀ ਫੌਜੀਆਂ ’ਤੇ ਕਈ ਫਿਲਮਾਂ ਬਣ ਚੁੱਕੀਆਂ ਹਨ। ਬਾਕਸ ਆਫਿਸ ’ਤੇ ਇਨ੍ਹਾਂ ਫਿਲਮਾਂ ਨੇ ਕਾਫੀ ਵਧੀਆ ਕਮਾਈ ਕੀਤੀ। ਦਰਸ਼ਕਾਂ ਵੱਲੋਂ ਵੀ ਇਨ੍ਹਾਂ ਫਿਲਮਾਂ ਨੂੰ ਕਾਫੀ ਪਸੰਦ ਕੀਤਾ ਗਿਆ। ਅੱਜ ਅਸੀਂ ਅਜਿਹੀਆਂ ਹੀ ਫਿਲਮਾਂ ਵਿਚ ਦਮਦਾਰ ਅਭਿਨੈ ਕਰ ਚੁੱਕੇ ਸੁਪਰਸਟਾਰਜ਼ ਬਾਰੇ ਦੱਸਣ ਜਾ ਰਹੇ ਹਨ, ਜਿਨ੍ਹਾਂ ਨੇ ਫੌਜੀ ਦੀ ਵਰਦੀ ਪਹਿਨ ਪੂਰੇ ਹਿੰਦੁਸਤਾਨ ਦਾ ਦਿਲ ਜਿੱਤ ਲਿਆ।

ਵਿੱਕੀ ਕੌਸ਼ਲ

ਇਸ ਲਿਸਟ ਵਿਚ ਪਹਿਲਾ ਨਾਮ ਆਉਂਦਾ ਹੈ ਸੁਪਰਸਟਾਰ ਵਿੱਕੀ ਕੌਸ਼ਲ ਦਾ। ਸਾਲ 2019 ਵਿਚ ਰਿਲੀਜ਼ ਹੋਈ ਫਿਲਮ ‘ਉੜੀ’ ਨੇ ਇਕ ਵੱਖਰਾ ਇਤਿਹਾਸ ਰਚਿਆ। ਇਸ ਫਿਲਮ ਨੇ ਕਈ ਸਾਲਾਂ ਬਾਅਦ ਦਰਸ਼ਕਾਂ ਨੂੰ ਸਿਨੇਮਾਘਰ ਵਿਚ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਹ ਫਿਲਮ ਦੇਸ਼ ਵਿਚ ਹੋਏ ਰੀਅਲ ਸਰਜੀਕਲ ਸਟਰਾਇਕ ’ਤੇ ਬਣੀ ਹੈ। ਇਸ ਮੂਵੀ ਵਿਚ ਵਿੱਕੀ ਕੌਸ਼ਲ ਨੇ ਆਰਮੀ ਅਫਸਰ ਦੀ ਦਮਦਾਰ ਭੂਮਿਕਾ ਨਿਭਾਈ ਹੈ। ਇਸ ਫਿਲਮ ਨੇ ਬਾਕਸ ਆਫਿਸ ’ਤੇ ਕਾਫੀ ਵਧੀਆ ਕਮਾਈ ਕੀਤੀ। ਉਥੇ ਹੀ ਵਿੱਕੀ ਕੌਸ਼ਲ ਨੂੰ ਉਨ੍ਹਾਂ ਦੇ ਪਾਵਰਫੁੱਲ ਅਭਿਨੈ ਲਈ ਰਾਸ਼ਟਰੀ ਪੁਰਸਕਾਰ ਨਾਲ ਵੀ ਨਵਾਜਿਆ ਗਿਆ।
PunjabKesari

ਸੰਨੀ ਦਿਓਲ

ਜਦੋਂ ਦੇਸ਼ ਭਗਤੀ ’ਤੇ ਆਧਾਰਿਤ ਫਿਲਮਾਂ ਦੀ ਗੱਲ ਹੋ ਰਹੀ ਹੋ ਤਾਂ ਕੋਈ ਸੰਨੀ ਦਿਓਲ ਦੀ ਫਿਲਮ ‘ਬਾਰਡਰ’ ਨੂੰ ਕਿਵੇਂ ਭੁੱਲ ਸਕਦਾ ਹੈ। ਭਾਰਤ-ਪਾਕਿ ਲੜਾਈ ’ਤੇ ਬਣੀ ਫਿਲਮ ‘ਬਾਰਡਰ’ ਲੱਗਭੱਗ 20 ਸਾਲ ਬਾਅਦ ਵੀ ਲੋਕਾਂ ਦੇ ਦਿਲਾਂ ਵਿਚ ਜ਼ਿੰਦਾ ਹੈ। ਇਸ ਮੂਵੀ ਵਿਚ ਸੰਨੀ ਦਿਓਲ ਨੇ ਮੇਜਰ ਕੁਲਦੀਪ ਸਿੰਘ ਦਾ ਕਿਰਦਾਰ ਨਿਭਾ ਕੇ ਸਾਰਿਆਂ ਦਿਲ ਜਿੱਤ ਲਿਆ ਸੀ।
PunjabKesari

ਰਿਤਿਕ ਰੌਸ਼ਨ

ਇਸ ਲਿਸਟ ਵਿਚ ਬਾਲੀਵੁੱਡ ਦੇ ਸਪੁਰਸਟਾਰ ਰਿਤਿਕ ਰੌਸ਼ਨ ਵੀ ਸ਼ਾਮਿਲ ਹਨ। ਉਨ੍ਹਾਂ ਨੇ ਫਰਹਾਨ ਅਖਤਰ ਦੀ ਫਿਲਮ ‘ਲਕਸ਼’ ਵਿਚ ਕੈਪਟਨ ਕਰਨ ਸ਼ੇਰਗਿਲ ਦੇ ਕਿਰਦਾਰ ਨਿਭਾ ਕੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ।
PunjabKesari

ਅਕਸ਼ੈ ਕੁਮਾਰ

ਬਾਲੀਵੁੱਡ ਖਿਲਾੜੀ ਅਕਸ਼ੈ ਕੁਮਾਰ ਨੇ ਫਿਲਮ ‘ਫੌਜੀ’ ਵਿਚ ਪਹਿਲੀ ਵਾਰ ਫੌਜੀ ਦੀ ਵਰਦੀ ਪਹਿਨੀ ਸੀ। ਇਸ ਕਿਰਦਾਰ ਵਿਚ ਉਨ੍ਹਾਂ ਦੀ ਕਾਫੀ ਤਾਰੀਫ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹੋਰ ਫਿਲਮਾਂ ਵਿਚ ਫੌਜੀ ਦੀ ਵਰਦੀ ਪਹਿਨੀ।
PunjabKesari

ਸ਼ਾਹਰੁਖ ਖਾਨ

ਬਾਲੀਵੁੱਡ ਕਿੰਗ ਖਾਨ ਯਾਨੀ ਸ਼ਾਹਰੁਖ ਵੀ ਇਸ ਲਿਸਟ ਵਿਚ ਸ਼ਾਮਿਲ ਹੈ। ਉਨ੍ਹਾਂ ਨੇ ਟੀ.ਵੀ. ਸੀਰੀਅਲ ‘ਫੌਜੀ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਸੀਰੀਅਲ ਤੋਂ ਇਲਾਵਾ ਉਨ੍ਹਾਂ ਨੇ ਫਿਲਮ ‘ਆਰਮੀ’, ‘ਮੈਂ ਹੂ ਨਾ’ ਅਤੇ ‘ਜਬ ਤੱਕ ਹੈ ਜਾਨ’ ਵਿਚ ਫੌਜ ਦੇ ਅਫਸਰ ਦਾ ਕਿਰਦਾਰ ਨਿਭਾਇਆ।
PunjabKesari

ਅਮਿਤਾਭ ਬੱਚਨ

ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਵੀ ‘ਅਬ ਤੁਹਮਾਰੇ ਹਵਾਲੇ ਵਤਨ ਸਾਥੀਓਂ’, ‘ਮੇਜਰ ਸਾਬ’, ‘ਲਕਸ਼’ ਵਰਗੀਆਂ ਫਿਲਮਾਂ ਵਿਚ ਦਮਦਾਰ ਫੌਜੀ ਦੀ ਭੂਮਿਕਾ ਨਿਭਾਈ ਸੀ। ਬਿੱਗ ਬੀ ਉਹ ਕਿਰਦਾਰ ਅਜੇ ਤੱਕ ਯਾਦ ਕੀਤੇ ਜਾਂਦੇ ਹਨ।
PunjabKesari

ਅਜੈ ਦੇਵਗਨ

ਐਕਟਰ ਅਜੈ ਦੇਗਵਨ ਨੇ ਵੀ ਦੇਸ਼ਭਗਤੀ ਦੇ ਜਜ਼ਬੇ ’ਤੇ ਬਣੀਆਂ ਕਈ ਫਿਲਮਾਂ ਵਿਚ ਕੰਮ ਕੀਤਾ। ਇਨ੍ਹਾਂ ਫਿਲਮਾਂ ਵਿਚ ‘LOC ਕਾਰਗਿੱਲ’, ‘ਜ਼ਮੀਨ’, ‘ਟੈਂਗੋ ਚਾਰਲੀ’ ਦੇ ਨਾਲ ਕਈ ਹੋਰ ਫਿਲਮਾਂ ਸ਼ਾਮਿਲ ਹਨ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News