ਕਾਸਟਿੰਗ ਕਾਊਚ ''ਤੇ ਖੁੱਲ੍ਹ ਕੇ ਬੋਲੀ ਰਿਚਾ ਚੱਢਾ, ਬੁਰੇ ਤਜ਼ਰਬਿਆਂ ਨੂੰ ਕੀਤਾ ਬਿਆਨ

10/16/2019 4:15:58 PM

ਮੁੰਬਈ (ਬਿਊਰੋ) : ਫਿਲਮ ਇੰਡਸਟਰੀ 'ਚ ਕਾਸਟਿੰਗ ਕਾਊਚ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਸਮੇਂ-ਸਮੇਂ 'ਤੇ ਕਈ ਨਾਮੀ ਐਕਟਰਸ ਨੇ ਆਪਣੇ ਨਾਲ ਹੋਏ ਬੁਰੇ ਤਜ਼ਰਬੇ ਨੂੰ ਸਾਂਝਾ ਕੀਤਾ ਹੈ। ਹਾਲ ਹੀ 'ਚ ਬਾਲੀਵੁੱਡ ਐਕਟਰਸ ਰਿਚਾ ਚੱਢਾ ਨੇ ਵੀ ਆਪਣੇ ਨਾਲ ਹੋਏ ਅਜਿਹੇ ਤਜ਼ਰਬੇ ਬਾਰੇ ਗੱਲ ਕੀਤੀ। ਰਿਚਾ ਚੱਡਾ ਨੇ ਇਕ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸ਼ੁਰੂਆਤੀ ਦੌਰ 'ਚ ਕਈ ਵਾਰ ਇਸ ਤਰ੍ਹਾਂ ਦੇ ਲੋਕਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਜਦੋਂ ਉਹ ਇੰਡਸਟਰੀ 'ਚ ਆਈ ਸੀ ਤਾਂ ਮੈਨੂੰ ਬੇਹੱਦ ਸੰਘਰਸ਼ ਕਰਨਾ ਪਿਆ ਸੀ ਅਤੇ ਉਦੋ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਸੀ।

Image result for richa chadda

ਆਪਣੇ ਤਜ਼ਰਬੇ ਨੂੰ ਸ਼ੇਅਰ ਕਰਦੇ ਉਸ ਨੇ ਕਿਹਾ,“ਕਈ ਵਾਰ ਮੇਰੇ ਨਾਲ ਅਜਿਹਾ ਵੀ ਹੋਇਆ, ਜਿਸ 'ਚੋਂ ਜ਼ਿਆਦਾਤਰ ਮੈਂ ਸਮਝ ਹੀ ਨਹੀਂ ਪਾਉਂਦੀ ਸੀ। ਮੈਂ ਕਾਫੀ ਜਵਾਨ ਸੀ ਤੇ ਬੇਵਕੂਫ ਵੀ। ਇਕ ਵਾਰ ਇਕ ਵਿਅਕਤੀ ਨੇ ਮੈਨੂੰ ਡਿਨਰ ਲਈ ਕਿਹਾ। ਮੈਂ ਉਸ ਨੂੰ ਜਵਾਬ ਦੇ ਦਿੱਤਾ ਕਿ ਮੈਂ ਡਿਨਰ ਕਰ ਚੁੱਕੀ ਹਾਂ ਪਰ ਉਸ ਨੇ ਵਾਰ-ਵਾਰ ਡਿਨਰ ਕਰਨ ਨੂੰ ਕਿਹਾ ਅਤੇ ਮੈਂ ਉਸ ਨੂੰ ਡਿਨਰ 'ਚ ਕੀ-ਕੀ ਖਾਧਾ ਇਹ ਵੀ ਦੱਸ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣਾ ਹੱਥ ਮੇਰੇ 'ਤੇ ਫੇਰਦੇ ਹੋਏ ਕਿਹਾ ਕਿ ਸਾਨੂੰ ਡਿਨਰ ਕਰਨਾ ਚਾਹੀਦਾ ਹੈ।

Image result for richa chadda

ਇਸ ਤੋਂ ਬਾਅਦ ਮੈਨੂੰ ਸਮਝ ਆਇਆ ਕਿ ਉਹ ਕੀ ਚਾਹੁੰਦਾ ਹੈ। ਮੈਂ ਆਪਣੇ ਅੰਕਲ ਨੂੰ ਫੋਨ ਕੀਤਾ ਤੇ ਉੱਥੋਂ ਭੱਜ ਗਈ।'' ਇੰਨਾ ਹੀ ਨਹੀਂ ਰਿਚਾ ਦਾ ਕਹਿਣਾ ਹੈ ਕਿ ਇਸ ਦੌਰਾਨ ਉਸ ਨੂੰ ਕਈ ਵਾਰ ਫਿਲਮਾਂ 'ਚੋਂ ਵੀ ਬਾਹਰ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਨਾਲ ਅਜਿਹਾ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦੇ ਲਾਸਟ ਮੂਮੈਂਟ 'ਤੇ ਵੀ ਹੋ ਚੁੱਕਿਆ ਹੈ।

Image result for richa chadda

ਦੱਸਣਯੋਗ ਹੈ ਕਿ ਰਿਚਾ ਚੱਡਾ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ 2008 'ਚ ਆਈ ਫਿਲਮ 'ਓਏ ਲੱਕੀ ਲੱਕੀ ਓਏ' ਤੋਂ ਕੀਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News