ਬਚਪਨ ’ਚ ਹੂ-ਬੁ-ਹੂ ਪਿਤਾ ਰਿਸ਼ੀ ਵਾਂਗ ਦਿਸਦੀ ਸੀ ਰਿਧੀਮਾ, ਨਹੀਂ ਯਕੀਨ ਤਾਂ ਦੇਖੋ ਤਸਵੀਰਾਂ

5/25/2020 9:32:03 AM

ਮੁੰਬਈ(ਬਿਊਰੋ)- ਅਭਿਨੇਤਾ ਰਿਸ਼ੀ ਕਪੂਰ ਨੇ 30 ਅਪ੍ਰੈਲ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਚਾਹੇ ਉਹ ਹੁਣ ਇਸ ਦੁਨੀਆ ਵਿਚ ਨਹੀਂ ਹਨ ਪਰ ਉਨ੍ਹਾਂ ਦੇ ਪਰਿਵਾਰ ਦੇ ਦਿਲਾਂ ਵਿਚ ਉਨ੍ਹਾਂ ਦੀ ਯਾਦਾਂ ਤਾਜ਼ਾ ਹਨ। ਰਿਸ਼ੀ ਕਪੂਰ ਦੀ ਧੀ ਰਿਧੀਮਾ ਆਪਣੇ ਪਿਤਾ ਦੇ ਬੇਹੱਦ ਕਰੀਬ ਸੀ। ਰਿਧੀਮਾ ਲੱਗਭਗ ਹਰ ਦਿਨ ਪਿਤਾ ਦੀ ਕੋਈ ਨਾ ਕੋਈ ਤਸਵੀਰ ਸਾਂਝੀ ਕਰਦੀ ਰਹਿੰਦੀ ਹੈ। ਇਸ ਵਾਰ ਰਿਧੀਮਾ ਨੇ ਆਪਣੇ ਬਚਪਨ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ ਵਿਚ ਉਹ ਹੂ-ਬੁ-ਹੂ ਰਿਸ਼ੀ ਕਪੂਰ ਵਰਗੀ ਨਜ਼ਰ ਆ ਰਹੀ ਹੈ।
PunjabKesari
ਤਸਵੀਰਾਂ ਦੇਖ ਰਿਧੀਮਾ ਨੂੰ ਜੇਕਰ ਰਿਸ਼ੀ ਕਪੂਰ ਦੀ ਕਾਰਬਨ ਕਾਪੀ ਕਿਹਾ ਜਾਵੇ ਤਾਂ ਕੁੱਝ ਗਲਤ ਨਹੀਂ ਹੋਵੇਗਾ। ਇਕ ਤਸਵੀਰਾਂ ਵਿਚ ਰਿਸ਼ੀ ਕਪੂਰ ਨੇ ਰਿਧੀਮਾ ਨੂੰ ਗੋਦ ਵਿਚ ਲਿਆ ਹੋਇਆ ਹੈ। ਉਨ੍ਹਾਂ ਨਾਲ ਨੀਤੂ ਕਪੂਰ ਵੀ ਖੜ੍ਹੀ ਹੈ। ਦੋਵੇਂ ਤਸਵੀਰਾਂ ਰਿਧੀਮਾ ਨੇ ਆਪਣੀ ਇੰਸਟਾ ਸਟੋਰੀ ’ਤੇ ਸਾਂਝੀਆਂ ਕੀਤੀਆਂ ਹਨ।
PunjabKesari
ਦੱਸ ਦੇਈਏ ਕਿ ਰਿਸ਼ੀ ਕਪੂਰ ਡੇਢ ਸਾਲ ਤੋਂ ਲਿਊਕੇਮੀਆ ਨਾਲ ਲੜ ਰਹੇ ਸਨ। ਉਨ੍ਹਾਂ ਨੇ ਲੰਬੇ ਸਮੇਂ ਤੱਕ ਨਿਊਯਾਰਕ ਵਿਚ ਵੀ ਇਲਾਜ ਕਰਾਇਆ ਸੀ। 29 ਅਪ੍ਰੈਲ ਨੂੰ ਰਿਸ਼ੀ ਕਪੂਰ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ, ਜਿੱਥੇ 30 ਅਪ੍ਰੈਲ ਨੂੰ ਉਨ੍ਹਾਂ ਨੇ ਅੰਤਿਮ ਸਾਹ ਲਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News