27 ਫਰਵਰੀ ਨੂੰ ਰਿਲੀਜ਼ ਹੋਵੇਗਾ ਰਿਸ਼ੀ ਕਾਂਡਾ ਦਾ ਨਵਾਂ ਗੀਤ ''ਨਾਮ ਬੋਲਦਾ''

2/20/2019 2:38:12 PM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਲੋਕਾਂ ਦਾ ਦਿਲ ਲੁੱਟਣ ਵਾਲੇ ਪੰਜਾਬੀ ਗਾਇਕ ਰਿਸ਼ੀ ਕਾਂਡਾ ਦਾ ਨਵਾਂ ਗੀਤ 'ਨਾਮ ਬੋਲਦਾ' ਗੀਤ ਜੋ ਕਿ 23 ਫਰਵਰੀ ਨੂੰ ਰਿਲੀਜ਼ ਹੋਣ ਵਾਲਾ ਸੀ, ਜੋ ਕਿ ਹੁਣ 27 ਫਰਵਰੀ ਨੂੰ ਰਿਲੀਜ਼ ਹੋ ਰਿਹਾ ਹੈ। ਦੱਸ ਦਈਏ ਕਿ ਇਸ ਗੀਤ ਦੇ ਬੋਲ ਮਿਰਜ਼ਾ ਵਲੋਂ ਸ਼ਿੰਗਾਰੇ ਗਏ ਹਨ ਅਤੇ ਗੀਤ ਨੂੰ ਮਿਊਜ਼ਿਕ ਫਰੈਕ ਸਿੰਘ ਵਲੋਂ ਦਿੱਤਾ ਗਿਆ ਹੈ। ਰਿਸ਼ੀ ਕਾਂਡਾ ਦੇ ਇਸ ਗੀਤ ਦੇ ਡਾਇਰੈਕਟਰ ਮਨੀਸ਼ ਸੋਨੀ ਹਨ। ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਰਿਸ਼ੀ ਕਾਂਡਾ ਇਸ ਤੋਂ ਪਹਿਲਾਂ 'ਦੁਨਾਲੀ' ਤੇ 'ਰਾਂਝਾ ਵਰਿਸਜ਼ ਹੀਰ' ਵਰਗੇ ਗੀਤਾਂ ਨੂੰ ਸ਼ਾਨਦਾਰ ਆਵਾਜ਼ 'ਚ ਗਾ ਚੁੱਕੇ ਹਨ। ਉਨ੍ਹਾਂ ਦੇ ਇਨ੍ਹਾਂ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਹੁਣ ਰਿਸ਼ੀ ਕਾਂਡਾ 27 ਫਰਵਰੀ ਨੂੰ 'ਨਾਮ ਬੋਲਦਾ' ਗੀਤ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News