ਮੌਤ ਤੋਂ ਬਾਅਦ ਦੋਸਤ ਰਾਜ ਬਾਂਸਲ ਦਾ ਖੁਲਾਸਾ, ਉੱਚੀ-ਉੱਚੀ ਰੋਣ ਲੱਗ ਗਏ ਸਨ ਰਿਸ਼ੀ ਕਪੂਰ

5/8/2020 10:54:21 AM

ਮੁੰਬਈ (ਬਿਊਰੋ) — 47 ਸਾਲਾਂ ਤੱਕ ਆਪਣੀ ਦਮਦਾਰ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਰਿਸ਼ੀ ਕਪੂਰ ਹੁਣ ਸਾਡੇ ਵਿਚ ਨਹੀਂ ਰਹੇ ਪਰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕਈ ਕਿੱਸੇ ਹੁਣ ਸਾਹਮਣੇ ਆ ਰਹੇ ਹਨ। ਇਸ ਤਰ੍ਹਾਂ ਦਾ ਹੀ ਇਕ ਕਿੱਸਾ ਉਨ੍ਹਾਂ ਦੇ ਕਰੀਬੀ ਦੋਸਤ ਨੇ ਦੱਸਿਆ ਹੈ। ਉਨ੍ਹਾਂ ਦੇ ਦੋਸਤ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਆਪਣੇ ਕੈਂਸਰ ਦੀ ਖਬਰ ਦਿੰਦੇ ਹੋਏ ਰਿਸ਼ੀ ਕਪੂਰ ਰੋ ਪਏ ਸਨ।

ਰਿਸ਼ੀ ਕਪੂਰ ਦੇ ਕਰੀਬੀ ਦੋਸਤ ਰਾਜ ਬਾਂਸਲ ਨੇ ਦੱਸਿਆ, ''ਰਿਸ਼ੀ ਕਪੂਰ ਨੇ ਉਨ੍ਹਾਂ ਨੂੰ ਫੋਨ ਕੀਤਾ ਸੀ ਅਤੇ ਫੋਨ 'ਤੇ ਹੀ ਉਹ ਰੋਣ ਲੱਗ ਗਏ ਸਨ। ਸਾਲ 2018 ਵਿਚ ਜਦੋਂ ਰਿਸ਼ੀ ਨੂੰ ਆਪਣੀ ਕੈਂਸਰ ਦੀ ਬਿਮਾਰੀ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਦਾ ਇਲਾਜ਼ ਨਿਊਯਾਰਕ ਤੋਂ ਕਰਵਾਉਣ ਦਾ ਮਨ ਬਣਾਇਆ। ਨਿਊਯਾਰਕ ਰਵਾਨਾ ਹੋਣ ਤੋਂ ਪਹਿਲਾਂ ਰਿਸ਼ੀ ਨੇ ਮੈਨੂੰ ਫੋਨ ਕੀਤਾ ਸੀ।'' 

ਰਾਜ ਬਾਂਸਲ ਮੁਤਾਬਿਕ ਰਿਸ਼ੀ ਨੇ ਕਿਹਾ, ''ਠਾਕੁਰ ਤੈਨੂੰ ਕੁਝ ਦੱਸਣਾ ਹੈ ਯਾਰ! ਇਹ ਕਹਿ ਕੇ ਰਿਸ਼ੀ ਰੋਣ ਲੱਗ ਗਏ ਅਤੇ ਫੋਨ ਕੱਟ ਦਿੱਤਾ। ਇਸ ਤੋਂ ਬਾਅਦ ਮੈਂ ਕੁਝ ਸਮੇਂ ਬਾਅਦ ਰਿਸ਼ੀ ਕਪੂਰ ਨੂੰ ਬੈਕ ਕਾਲ ਕੀਤੀ ਤਾਂ ਰਿਸ਼ੀ ਨੇ ਉਦਾਸ ਸੁਰ ਵਿਚ ਦੱਸਿਆ 'ਠਾਕੁਰ ਚੰਗੀ ਖਬਰ ਨਹੀਂ ਯਾਰ, ਮੈਨੂੰ ਕੈਂਸਰ ਹੋ ਗਿਆ ਹੈ। ਸ਼ਾਮ ਨੂੰ ਇਲਾਜ਼ ਲਈ ਨਿਊਯਾਰਕ ਜਾ ਰਿਹਾ ਹਾਂ।''

ਦੱਸ ਦਈਏ ਕਿ ਰਿਸ਼ੀ ਕਪੂਰ ਅਤੇ ਰਾਜ ਬਾਂਸਲ ਦੀ ਦੋਸਤੀ 30 ਸਾਲ ਪੁਰਾਣੀ ਹੈ। 'ਚਾਂਦਨੀ' ਫਿਲਮ ਦੀ ਸ਼ੂਟਿੰਗ ਦੌਰਾਨ ਦੋਹਾਂ ਦੀ ਦੋਸਤੀ ਹੋਈ ਸੀ। ਇਸ ਤੋਂ ਬਅਦ ਇਹ ਦੋਸਤੀ ਰਿਸ਼ੀ ਦੀ ਮੌਤ ਤੱਕ ਬਰਕਰਾਰ ਰਹੀ। 
ऋषि कपूर, राज बंसलਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News