ਪਰਦੇ ’ਤੇ ਆਖਿਰੀ ਵਾਰ ਇਸ ਫਿਲਮ ’ਚ ਨਜ਼ਰ ਆਉਣਗੇ ਰਿਸ਼ੀ, ਇੰਝ ਪੂਰੀ ਹੋਵੇਗੀ ਸ਼ੂਟਿੰਗ

5/9/2020 10:00:51 AM

ਨਵੀਂ ਦਿੱਲੀ(ਬਿਊਰੋ)- ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਦਾ 30 ਅਪ੍ਰੈਲ ਨੂੰ ਅਚਾਨਕ ਦਿਹਾਂਤ ਹੋ ਗਿਆ, ਜਿਸ ਨਾਲ ਫਿਲਮ ਇੰਡਸਟਰੀ ਨੂੰ ਵੱਡਾ ਧੱਕਾ ਲੱਗਾ। ਅਭਿਨੇਤਾ ਰਿਸ਼ੀ ਕਪੂਰ ਦੇ ਦਿਹਾਂਤ ਹੋਣ ਜਾਣ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਅਤੇ ਅਧੂਰੀ ਫਿਲਮ ‘ਸ਼ਰਮਾਜੀ ਨਮਕੀਨ’ਨੂੰ ਪੂਰਾ ਕਰਨ ਦਾ ਇਸ ਦੇ ਨਿਰਮਾਤਾਵਾਂ ਨੇ ਤਰੀਕਾ ਲੱਭ ਲਿਆ ਹੈ। ਇਸ ਦੇ ਨਾਲ ਹੀ  ਉਨ੍ਹਾਂ ਨੇ ਹਿਤੇਸ਼ ਭਾਟੀਆ ਦੇ ਨਿਰਦੇਸ਼ਨ ਵਿਚ ਬਣ ਰਹੀ ਇਸ ਫਿਲਮ ਨੂੰ ਸਿਰਫ ਸਿਨੇਮਾਘਰਾਂ ਵਿਚ ਹੀ ਰਿਲੀਜ਼ ਕਰਨ ਦਾ ਮਨ ਬਣਾਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਰਿਸ਼ੀ ਕਪੂਰ ਦੀ ਇਹ ਫਿਲਮ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਅੰਤਿਮ ਅਲਵਿਦਾ ਕਹਿਣ ਦਾ ਇਕਮਾਤਰ ਮੌਕਾ ਹੈ ।

ਰਿਸ਼ੀ ਕਪੂਰ  ਦਾ ਇਸ ਫਿਲਮ ਵਿਚ ਮੁੱਖ ਕਿਰਦਾਰ ਹੈ ਅਤੇ ਉਨ੍ਹਾਂ ਦੇ ਜ਼ਿਆਦਾਤਰ ਜਰੂਰੀ ਸੀਨਜ਼ ਦੀ ਸ਼ੂਟਿੰਗ ਹੋ ਚੁੱਕੀ ਸੀ। ਹੁਣ ਫਿਲਮ ਦੇ ਮੁੱਖ ਕਲਾਕਾਰ ਦੇ ਚਲੇ ਜਾਣ ਨਾਲ ਨਿਰਦੇਸ਼ਕ ਹਿਤੇਸ਼ ਅਤੇ ਉਨ੍ਹਾਂ ਦੀ ਯੂਨਿਟ ਦੇ ਸਾਹਮਣੇ ਇਸ ਫਿਲਮ ਨੂੰ ਪੂਰਾ ਕਰਨ ਦੀ ਚੁਣੋਤੀ ਹੈ। ਫਿਲਮ ਦੇ ਸਾਥੀ ਨਿਰਮਾਤਾ ਹਨੀ ਤਰੇਹਨ ਦਾ ਕਹਿਣਾ ਹੈ, ਅਸੀ ਅੱਗੇ ਦੀ ਸ਼ੂਟਿੰਗ ਵਿਚ ਐਡਵਾਂਸ ਟੈਕਨੋਲਾਜੀ ਦਾ ਇਸਤੇਮਾਲ ਕਰਾਂਗੇ, ਜਿਸ ਵਿਚ ਭਰਪੂਰ ਵੀਏਫਐਕਸ ਅਤੇ ਸਪੈਸ਼ਲ ਇਫੈਕਟਸ ਦਾ ਮਿਸ਼ਰਣ ਹੋਵੇਗਾ ।
 
ਉਨ੍ਹਾਂ ਨੇ ਅੱਗੇ ਕਿਹਾ, ‘‘ਫਿਲਮ ਦੀ ਕਹਾਣੀ ਵਿਚ ਅਤੇ ਉਸ ਦੀ ਗੁਣਵੱਤਾ ਵਿਚ ਅਸੀਂ ਕੋਈ ਬਦਲਾਅ ਨਹੀਂ ਕਰਾਂਗੇ ਅਤੇ ਨਾ ਹੀ ਕੋਈ ਸਮਝੌਤਾ ਕਰਾਂਗੇ। ਸਾਡੀ ਕੁੱਝ ਵੀਏਫਐਕਸ ਸਟੂਡੀਓਜ਼ ਨਾਲ ਗੱਲਬਾਤ ਚੱਲ ਰਹੀ ਹੈ। ਜਲਦ ਹੀ ਕੋਈ ਰਸਤਾ ਨਿਕਲ ਆਵੇਗਾ।’’ਫਿਲਮ ਦੇ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਦੇ ਬਾਰੇ ਵਿਚ ਹਨੀ ਦਾ ਕਹਿਣਾ ਹੈ,‘‘ਅਸੀਂ ਇਸ ਫਿਲਮ ਨੂੰ ਰਿਸ਼ੀ ਜੀ ਦੇ ਦੋਸਤਾਂ, ਪਰਿਵਾਰ ਵਾਲਿਆਂ ਅਤੇ ਪ੍ਰਸ਼ੰਸਕਾਂ ਲਈ ਸਿਨੇਮਾਘਰਾਂ ਵਿਚ ਹੀ ਰਿਲੀਜ਼ ਕਰਾਂਗੇ ।’’

ਦੱਸ ਦੇਈਏ ਕਿ 30 ਅਪ੍ਰੈਲ ਨੂੰ ਅਚਾਨਕ ਅਭਿਨੇਤਾ ਰਿਸ਼ੀ ਕਪੂਰ ਦਾ ਦਿਹਾਂਤ ਹੋ ਜਾਣ ਕਾਰਨ ਪੂਰੇ ਸਿਨੇਮਾ ਜਗਤ ਵਿਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਸੀ । ਉਹ ਪਿਛਲੇ ਦੋ ਸਾਲਾਂ ਤੋਂ ਕੈਂਸਰ ਨਾਲ ਲੜ ਰਹੇ ਸਨ।‘ਸ਼ਰਮਾਜੀ ਨਮਕੀਨ’ ਉਨ੍ਹਾਂ ਦੀ ਅੰਤਿਮ ਫਿਲਮ ਹੈ, ਜਿਸ ਵਿਚ ਉਹ ਜੂਹੀ ਚਾਵਲਾ ਨਾਲ ਨਜ਼ਰ ਆਉਣ ਵਾਲੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News