13ਵੀਂ ''ਤੇ ਰਿਸ਼ੀ ਕਪੂਰ ਨੂੰ ਨਮ ਅੱਖਾਂ ਨੇ ਫਿਲਮੀ ਸਿਤਾਰਿਆਂ ਨੇ ਦਿੱਤੀ ਸ਼ਰਧਾਂਜਲੀ
5/13/2020 8:07:49 AM

ਮੁੰਬਈ (ਬਿਊਰੋ) — ਕੈਂਸਰ ਦੀ ਬੀਮਾਰੀ ਨਾਲ ਲੜਦੇ ਹੋਏ ਰਿਸ਼ੀ ਕਪੂਰ ਨੇ ਬੀਤੀ 30 ਅਪ੍ਰੈਲ ਨੂੰ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਸੀ। ਪੂਰੇ ਬਾਲੀਵੁੱਡ ਨੂੰ ਉਨ੍ਹਾਂ ਦੇ ਜਾਣ ਨਾਲ ਬਹੁਤ ਧੱਕਾ ਲੱਗਿਆ। ਇਸ ਸਭ ਦੇ ਚਲਦਿਆਂ ਉਨ੍ਹਾਂ ਦੀ 13ਵੀਂ 'ਤੇ ਕਪੂਰ ਪਰਿਵਾਰ ਨੇ ਘਰ 'ਚ ਪੂਜਾ ਦਾ ਆਯੋਜਨ ਕੀਤਾ, ਜਿਸ 'ਚ ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ, ਬੇਟੀ ਰਿਧੀਮਾ ਕਪੂਰ ਸਾਹਨੀ ਤੇ ਬੇਟਾ ਰਣਬੀਰ ਕਪੂਰ ਸਮੇਤ ਕੁਝ ਹੋਰ ਲੋਕ ਵੀ ਸ਼ਾਮਲ ਹੋਏ। ਇਸ ਪ੍ਰਥਾਨਾ ਸਭਾ 'ਚ ਹਰ ਇਕ ਨੇ ਰਿਸ਼ੀ ਕਪੂਰ ਦੀ ਆਤਮਿਕ ਸ਼ਾਂਤੀ ਲਈ ਪ੍ਰਾਥਨਾ ਕੀਤੀ ਅਤੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਯਾਦ ਕੀਤਾ।
A post shared by Riddhima Kapoor Sahni (RKS) (@riddhimakapoorsahniofficial) on May 12, 2020 at 5:24am PDT
ਸੋਸ਼ਲ ਮੀਡੀਆ 'ਤੇ ਰਣਬੀਰ ਕਪੂਰ ਅਤੇ ਉਨ੍ਹਾਂ ਦੀ ਭੈਣ ਰਿਧੀਮਾ ਦੀ ਇਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਰਣਬੀਰ ਤੇ ਰਿਧੀਮਾ ਹੱਥ ਜੋੜ ਕੇ ਬੈਠੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਦੋਵੇਂ ਭੈਣ-ਭਰਾ ਕਾਫੀ ਭਾਵੁਕ ਨਜ਼ਰ ਆ ਰਹੇ ਹਨ।
Your legacy will live on forever ... We love you 🙏🏻❤️
A post shared by Riddhima Kapoor Sahni (RKS) (@riddhimakapoorsahniofficial) on May 12, 2020 at 6:18am PDT
ਦੱਸ ਦਈਏ ਕਿ ਰਿਸ਼ੀ ਕਪੂਰ ਦੇ ਅੰਤਿਮ ਸੰਸਕਾਰ 'ਤੇ ਰਿਧੀਮਾ ਨਹੀਂ ਪਹੁੰਚ ਸਕੀ ਸੀ ਕਿਉਂਕਿ ਉਹ ਉਸ ਸਮੇਂ ਦਿੱਲੀ 'ਚ ਸੀ ਤੇ ਲੌਕਡਾਊਨ ਕਰਕੇ ਉਹ ਦੇਰ ਨਾਲ ਪਹੁੰਚੀ ਸੀ। ਰਿਸ਼ੀ ਕਪੂਰ ਦੇ ਅੰਤਿਮ ਸੰਸਕਾਰ 'ਤੇ ਲੋਕਾਂ ਦੀ ਭੀੜ ਇੱਕਠੀ ਨਾ ਹੋਵੇ ਇਸ ਲਈ ਰਿਸ਼ੀ ਕਪੂਰ ਦਾ ਸਸਕਾਰ ਜਲਦਬਾਜ਼ੀ 'ਚ ਕਰਨਾ ਪਿਆ ਸੀ। ਉਨ੍ਹਾਂ ਦੇ ਅੰਮਿਤ ਸੰਸਕਾਰ 'ਚ ਕਰੀਬੀ ਦੇ ਦੋਸਤ ਅਤੇ ਪਰਿਵਾਰਿਕ ਮੈਂਬਰ ਹੀ ਸ਼ਾਮਲ ਹੋਏ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ