ਪਰਿਵਾਰ ਨਾਲ ਰਣਬੀਰ ਕਪੂਰ ਨੇ ਵਿਸਰਜਿਤ ਕੀਤੀਆਂ ਪਿਤਾ ਰਿਸ਼ੀ ਕਪੂਰ ਦੀਆਂ ਅਸਥੀਆਂ
5/4/2020 9:11:28 AM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਦੇ ਦਿੱਗਜ ਅਭਿਨੇਤਾ ਰਿਸ਼ੀ ਕਪੂਰ ਦੀਆਂ ਅਸਥੀਆਂ ਨੂੰ ਮੁੰਬਈ ਵਿਚ ਬਾਣਗੰਗਾ ਵਿਚ ਵਿਸਰਜਿਤ ਕਰ ਦਿੱਤਾ ਗਿਆ ਹੈ। ਪਿਤਾ ਦੀਆਂ ਅਸਥੀਆਂ ਨੂੰ ਵਿਸਰਜਿਤ ਕਰਨ ਲਈ ਰਣਬੀਰ ਕਪੂਰ ਆਪਣੀ ਭੈਣ ਰਿਧੀਮਾ ਕਪੂਰ ਸਾਹਨੀ, ਮਾਂ ਨੀਤੂ ਕਪੂਰ ਨਾਲ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨਾਲ ਆਲੀਆ ਭੱਟ ਅਤੇ ਕਰੀਬੀ ਦੋਸਤ ਮੁਖਰਜੀ ਵੀ ਮੌਜੂਦ ਰਹੇ। ਰਣਬੀਰ ਕਪੂਰ ਨੇ ਪੂਰੇ ਰੀਤੀ-ਰਿਵਾਜਾਂ ਨਾਲ ਆਪਣੇ ਪਿਤਾ ਦੀਆਂ ਅਸਥੀਆਂ ਨੂੰ ਬਾਣਗੰਗਾ ਵਿਚ ਵਿਸਰਜਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਈ ਪੰਡਿਤ ਵੀ ਮੌਜੂਦ ਸਨ।
ਦੱਸ ਦੇਈਏ ਕਿ ਰਿਸ਼ੀ ਕਪੂਰ ਨੇ 30 ਅਪ੍ਰੈਲ ਨੂੰ ਅੰਤਿਮ ਸਾਹ ਲਿਆ। ਉਨ੍ਹਾਂ ਦੀ ਧੀ ਰਿਧੀਮਾ ਪਿਤਾ ਦੀ ਅੰਤਿਮ ਯਾਤਰਾ ਵਿਚ ਸ਼ਾਮਿਲ ਨਾ ਸਕੀ ਕਿਉਂਕਿ ਉਸ ਸਮੇਂ ਉਹ ਦਿੱਲੀ ਵਿਚ ਸੀ। ਰਿਧੀਮਾ ਦੇ ਮੁੰਬਈ ਆਉਣ ਤੋਂ ਬਾਅਦ ਬੀਤੇ ਦਿਨੀਂ ਹੀ ਰਿਸ਼ੀ ਕਪੂਰ ਦੀ ਪ੍ਰਾਥਨਾ ਸਭਾ ਰੱਖੀ ਗਈ। ਪ੍ਰਾਥਨਾ ਸਭਾ ਦੌਰਾਨ ਦੀ ਇਕ ਤਸਵੀਰ ਸਾਹਮਣੇ ਆਈ ਸੀ, ਜਿਸ ਵਿਚ ਰਣਬੀਰ ਕਪੂਰ ਅਤੇ ਨੀਤੂ ਕਪੂਰ ਨਜ਼ਰ ਆ ਰਹੇ ਸਨ। ਦੋਵੇਂ ਰਿਸ਼ੀ ਕਪੂਰ ਦੀ ਫੁੱਲਾਂ ਵਾਲੀ ਤਸਵੀਰ ਦੇ ਸਾਹਮਣੇ ਬੈਠੇ ਹੋਏ ਸਨ। ਪ੍ਰਾਥਨਾ ਸਭਾ ਦਾ ਆਯੋਜਨ ਬਾਂਦਰਾ ਦੇ ਪਾਲੀ ਹਿਲ ਸਥਿਤ ਉਨ੍ਹਾਂ ਦੇ ਘਰ ਵਿਚ ਹੋਇਆ।
ਦੱਸਣਯੋਗ ਹੈ ਕਿ ਦਿੱਗਜ ਅਭਿਨੇਤਾ ਰਿਸ਼ੀ ਕਪੂਰ ਦੇ ਦਿਹਾਂਤ ਖਬਰ ਸੁਣ ਕੇ ਹਰ ਕੋਈ ਸਦਮੇ ਵਿਚ ਹੈ। ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਰਿਸ਼ੀ ਕਪੂਰ ਮੁੰਬਈ ਦੇ ਐੱਚ. ਐੱਨ. ਰਿਲਾਇੰਸ ਹਸਪਤਾਲ ਦੇ ਆਈ. ਸੀ. ਯੂ. ਵਿਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਅਗਲੇ ਦਿਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਪਿਛਲੇ 1 ਹਫਤੇ ਤੋਂ ਰਿਸ਼ੀ ਕਪੂਰ ਦੀ ਸਿਹਤ ਖਰਾਬ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ