ਸ਼ੁਰੂ ਹੋਇਆ ਸ਼ਹਿਨਾਜ਼ ਕੌਰ ਗਿੱਲ ਦਾ ਸਵੈਂਬਰ, ਪੰਜਾਬੀ ਗਾਇਕ ਦਾ ਆਇਆ ਰਿਸ਼ਤਾ

2/18/2020 9:54:18 AM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਤੋਂ ਬਾਹਰ ਆ ਕੇ ਹੁਣ ਸ਼ਹਿਨਾਜ ਕੌਰ ਗਿੱਲ ਆਪਣੇ ਨਵੇਂ ਸ਼ੋਅ 'ਮੁਝ ਸੇ ਸ਼ਾਦੀ ਕਰੋਗੇ' ਦੀ ਸ਼ੂਟਿੰਗ 'ਚ ਰੁੱਝ ਗਈ ਹੈ। ਸ਼ੋਅ ਬੀਤੇ ਦਿਨ ਤੋਂ ਰਾਤ 10.30 ਵਜੇ ਪ੍ਰਸਾਰਿਤ ਹੋਇਆ। ਇਸ ਸ਼ੋਅ ਦਾ ਪਹਿਲਾ ਪ੍ਰੋਮੋ ਰਿਲੀਜ਼ ਹੋਇਆ ਹੈ, ਜਿਸ 'ਚ ਸ਼ਹਿਨਾਜ ਸਟੇਜ 'ਤੇ ਖੜ੍ਹੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਸ਼ੋਅ ਦੇ ਹੋਸਟ ਮਨੀਸ਼ ਪਾਲ ਆਉਂਦੇ ਹਨ। ਮਨੀਸ਼ ਸ਼ਹਿਨਾਜ ਤੋਂ ਪੁੱਛਦੇ ਹਨ ਕਿ ਘਰ 'ਚ ਕਿੰਨੇ ਮੁੰਡੇ ਜਾਣੇ ਚਾਹੀਦੇ ਹਨ। ਇਸ 'ਤੇ ਸ਼ਹਿਨਾਜ ਕਹਿੰਦੀ ਹੈ 20 ਜਾਂ 25। ਸ਼ਹਿਨਾਜ ਦੀਆਂ ਇਹ ਗੱਲਾਂ ਸੁਣ ਮਨੀਸ਼ ਕਹਿੰਦੇ ਹਨ, ''ਮੈਡਮ ਘੱਗਰਾ ਥੋੜ੍ਹੀ ਨਾ ਖਰੀਦਣਾ ਹੈ ਕਿ ਭਾਈ 20–25 ਦਿਖਾ ਦਿਓ।'' ਇਸ ਤੋਂ ਬਾਅਦ ਮਨੀਸ਼ ਸ਼ਹਿਨਾਜ ਨੂੰ ਕੁਰਸੀ 'ਤੇ ਬਿਠਾਉਂਦੇ ਹਨ ਅਤੇ ਸ਼ੋਅ ਦੇ ਕੰਟੈਸਟੈਂਟਸ ਨੂੰ ਬੁਲਾਉਂਦੇ ਹਨ।

ਸਭ ਤੋਂ ਪਹਿਲਾਂ ਸ਼ੋਅ 'ਚ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦੀ ਐਂਟਰੀ ਹੋਵੇਗੀ। ਰੋਹਨਪ੍ਰੀਤ ਨੂੰ ਦੇਖ ਸ਼ਹਿਨਾਜ ਕਹਿੰਦੀ ਹੈ ਕਿ, ''ਕਮੀਨੇ ਤੂੰ ਇੱਥੇ ਕੀ ਕਰ ਰਿਹਾ ਹੈ, ਤੂੰ ਤਾਂ ਮੇਰਾ ਦੋਸਤ ਹੈ।'' ਇਸ ਤੋਂ ਬਾਅਦ ਰੋਹਨਪ੍ਰੀਤ ਸ਼ਹਿਨਾਜ ਨੂੰ ਇੰਪ੍ਰੈਸ ਕਰਦੇ ਹਨ। ਫਿਰ ਮਨੀਸ਼ ਸ਼ਹਿਨਾਜ ਤੋਂ ਪੁੱਛਦੇ ਹਨ ਕਿ ਉਨ੍ਹਾਂ ਦੀ ਕੀ ਰਾਏ ਹੈ। ਇਸ 'ਤੇ ਸ਼ਹਿਨਾਜ ਕਹਿੰਦੀ ਹੈ ਕਿ ਮੈਂ ਕਿਸੇ ਆਪਣੇ ਨੂੰ ਬੁਲਾਉਣਾ ਚਾਹੁੰਦੀ ਹਾਂ, ਜੋ ਤੈਨੂੰ ਚੁਣੇਗਾ। ਇਸ ਤੋਂ ਬਾਅਦ ਆਪਣੇ ਭਰਾ ਸ਼ਹਿਬਾਜ ਨੂੰ ਬੁਲਾਉਂਦੀ ਹੈ। ਸ਼ਹਿਬਾਜ ਰੋਹਨਪ੍ਰੀਤ ਤੋਂ ਉਨ੍ਹਾਂ ਦੀਆਂ ਕੁਆਲਿਟੀਜ਼ ਬਾਰੇ ਪੁੱਛਦੇ ਹਨ। ਰੋਹਨਪ੍ਰੀਤ ਤੋਂ ਬਾਅਦ ਸ਼ੋਅ 'ਚ 2 ਹੋਰ ਕੰਟੈਸਟੈਂਟ ਦੀ ਐਂਟਰੀ ਹੁੰਦੀ ਹੈ, ਜਿਸ 'ਚ 'ਖਤਰੋਂ ਕੇ ਖਿਲਾੜੀ 10' ਦੇ ਕੰਟੈਸਟੈਂਟ ਬਲਰਾਜ ਸਿਆਲ ਹਨ। ਪ੍ਰੋਮੋ 'ਚ ਸਾਰੇ ਕਾਫੀ ਮਸਤੀ ਕਰਦੇ ਨਜ਼ਰ ਆਉਂਦੇ ਹਨ।

ਦੱਸ ਦੇਈਏ ਕਿ 'ਬਿੱਗ ਬੌਸ 13' 'ਚ ਸ਼ਹਿਨਾਜ ਗਿੱਲ ਨੂੰ ਕਾਫੀ ਪਸੰਦ ਕੀਤਾ ਸੀ। ਲੋਕ ਉਨ੍ਹਾਂ ਦੀ ਹਰ ਅਦਾ ਨੂੰ ਪਸੰਦ ਕਰਦੇ ਹਨ। ਬਿੱਗ ਬੌਸ 'ਚ ਸ਼ਹਿਨਾਜ ਅਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਵੀ ਕਾਫੀ ਪਸੰਦ ਕੀਤਾ ਗਿਆ। ਉੱਥੇ ਹੀ ਖਬਰਾਂ ਹਨ ਕਿ ਸਿਧਾਰਥ ਸ਼ੁਕਲਾ ਵੀ ਇਸ ਸ਼ੋਅ ਦਾ ਹਿੱਸਾ ਬਣ ਸਕਦੇ ਹਨ। ਖੈਰ ਸਿਧਾਰਥ ਇਸ ਸ਼ੋਅ ਦਾ ਹਿੱਸਾ ਬਣਨਗੇ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News