ਸੋਸ਼ਲ ਮੀਡੀਆ ‘ਤੇ ਛਾਇਆ ਰੌਸ਼ਨ ਪ੍ਰਿੰਸ ਦਾ ‘MASK’, ਹਰ ਪਾਸੇ ਹੋ ਰਹੀ ਹੈ ਚਰਚਾ
5/29/2020 2:45:07 PM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਵੱਖਰੇ ਹੀ ਟਾਈਟਲ ਹੇਠ ਬਹੁਤ ਜਲਦ ਗੀਤ ਲੈ ਕੇ ਆ ਰਹੇ ਹਨ । ਜੀ ਹਾਂ ਉਹ ਮਾਸਕ ਨਾਂਅ ਦਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਨਵੇਂ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ,‘MASK Appreciate Urself..!! ਇਕ ਗੀਤ ਜੋ “ਤੁਹਾਡੇ ਵਲੋਂ”–“ਤੁਹਾਡੇ ਲਈ” ਹੈ..!
ਇਸ ਗੀਤ ਦੀ ਤਾਂ ਬੋਲ ਵੀ ਖੁੱਦ ਰੌਸ਼ਨ ਪ੍ਰਿੰਸ ਨੇ ਹੀ ਲਿਖੇ ਹਨ ਅਤੇ ਜੇਕਰ ਮਿਊਜ਼ਿਕ ਦੀ ਗੱਲ ਕਰੀਏ ਤਾਂ ਉਹ UnderRated ਦਾ ਹੋਵੇਗਾ । ਗੀਤ ਦੇ ਪੋਸਟਰ ‘ਚ ਰੌਸ਼ਨ ਪ੍ਰਿੰਸ ਮਾਸਕ ਪਹਿਨੇ ਨਜ਼ਰ ਆ ਰਹੇ ਹਨ। ਫੈਨਜ਼ ਦੇ ਨਾਲ-ਨਾਲ ਪੰਜਾਬੀ ਕਲਾਕਾਰ ਵੀ ਪੋਸਟਰ ਨੂੰ ਖੂਬ ਸਪੋਟ ਕਰ ਰਹੇ ਹਨ।
He wants Me to Come in there..!! #Gaurik #Summertime with Kids.
A post shared by Roshan Prince (@theroshanprince) on May 23, 2020 at 7:40pm PDT
ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਰੌਸ਼ਨ ਪ੍ਰਿੰਸ ‘ਬਿਊਟੀਫੁਲ ਬਿੱਲੋ’ ਫਿਲਮ ਵਿਚ ਰੁਬੀਨਾ ਬਾਜਵਾ ਤੇ ਨੀਰੂ ਬਾਜਵਾ ਨਾਲ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਇਕ ਹੋਰ ਪੰਜਾਬੀ ਫਿਲਮ Sehar ‘ਚ ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ। ਉਹ ‘ਨੈਣ ਫਰੇਬੀ’, ‘ਦਿੱਲੀ ਵਾਲੀ’, ‘ਬਸ ਤੋਂ’, ‘ਵਹਿਮ’, ‘ਰੰਗ ਪੱਕਾ’, ‘ਯਾਰ ਤੇਰਾ’, ‘ਪੇਕਿਆਂ ਨੂੰ’ ਵਰਗੇ ਕਈ ਸੁਪਰਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ