ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਇੰਝ ਕਰ ਰਹੀ ਹੈ ਕੋਰੋਨਾ ਪੀੜਤਾਂ ਦੀ ਮਦਦ

4/28/2020 3:43:18 PM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਪੰਜਾਬ ਵਿਚ ਵੀ ਆਏ ਦੀ ਕੋਰੋਨਾ ਦੀ ਲਪੇਟ ਕਈ ਲੋਕ ਆ ਰਹੇ ਹਨ, ਜਿਸ ਨਾਲ ਮੌਤਾਂ ਦੇ ਅੰਕੜੇ ਵੀ ਵੱਧ ਰਹੇ ਹਨ। ਅਜਿਹੇ ਸਮੇਂ ਵਿਚ ਹਰ ਖੇਤਰ ਦੀਆਂ ਹਸਤੀਆਂ ਮਦਦ ਲਈ ਅੱਗੇ ਆ ਰਹੀਆਂ ਹਨ। ਹਾਲ ਹੀ ਪੰਜਾਬੀ ਫਿਲਮ ਇੰਡਸਟਰੀ ਦੀਆਂ 2 ਖ਼ੂਬਸੂਰਤ ਅਦਾਕਾਰਾਂ ਕੋਰੋਨਾ ਸੰਕਟ ਦੌਰਾਨ ਮਦਦ ਲਈ ਅੱਗੇ ਆਈਆਂ ਹਨ। ਜੀ ਹਾਂ, ਰੁਬੀਨਾ ਬਾਜਵਾ ਆਪਣੀ ਭੈਣ ਨੀਰੂ ਬਾਜਵਾ ਅਤੇ ਪ੍ਰੇਮੀ ਗੁਰਬਖਸ਼ ਚਾਹਲ ਨਾਲ ਮਿਲ ਕੇ ਇਕ ਫਾਊਂਡੇਸ਼ਨ ਦੇ ਜਰੀਏ ਲੋਕਾਂ ਦੀ ਮਦਦ ਕਰ ਰਹੇ ਹਨ। ਉਹ ਲੋਕਾਂ ਨੂੰ ਮਾਸਕ ਅਤੇ ਹੋਰ ਜ਼ਰੂਰੀ ਸਮਾਨ ਮੁਹਈਆ ਕਰਵਾ ਰਹੇ ਹਨ। ਇਸ ਤੋਂ ਇਲਾਵਾ ਉਹ ਪੀ.ਪੀ.ਈ. ਕਿੱਟਾਂ ਵੀ ਦੇ ਰਹੇ ਹਨ। ਉਨ੍ਹਾਂ ਦੀ ਫਾਊਂਡੇਸ਼ਨ ਕੋਵਿਡ-19 ਰਾਹਤ ਲਈ ਫੰਡ ਵੀ ਇਕੱਠਾ ਕਰ ਰਹੀ ਹੈ, ਜਿਸ ਨਾਲ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। 
PunjabKesari
ਦੱਸ ਦੇਈਏ ਬੀਤੇ ਦਿਨ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ ਦੀ ਕੈਪਸ਼ਨ ਵਿਚ ਉਨ੍ਹਾਂ ਨੇ ਲਿਖਿਆ ''Please support Punjab and donate at donate.chahal.com #PunjabFightsCorona।''
PunjabKesari
ਇਸ ਤੋਂ ਇਲਾਵਾ ਕੁਝ ਘੰਟੇ ਪਹਿਲਾਂ ਹੀ ਰੁਬੀਨਾ ਬਾਜਵਾ ਨੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ ਵਿਚ ਲਿਖਿਆ, ''Masterclass on Entrepreneurship, Giving Back & Best ways to survive the Covid-19 era.
May 1st, 2020
5:00pm IST
12:30pm UK
7:30m am EST''
ਦੱਸਣਯੋਗ ਹੈ ਨੀਰੂ ਬਾਜਵਾ ਅਤੇ ਰੁਬੀਨਾ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੀਆਂ ਸਫਲ ਅਦਾਕਾਰਾਂ 'ਚੋਂ ਹਨ। ਦੋਵਾਂ ਭੈਣਾਂ ਪੰਜਾਬੀ ਫ਼ਿਲਮਾਂ ਦੇ ਜਰੀਏ ਪੰਜਾਬੀ ਇੰਡਸਟਰੀ ਕਾਫੀ ਸ਼ੌਹਰਤ ਖੱਟੀ ਹੈ।  ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News