ਗਾਇਕਾ ਰੁਪਿੰਦਰ ਹਾਂਡਾ ਦੇ ਨਾਨੇ ਦਾ ਹੋਇਆ ਦਿਹਾਂਤ, ਘਰ ''ਚ ਛਾਈ ਸੋਗ ਦੀ ਲਹਿਰ

4/15/2020 12:00:44 PM

ਜਲੰਧਰ (ਵੈੱਬ ਡੈਸਕ) - ਮਸ਼ਹੂਰ ਪੰਜਾਬੀ ਗਾਇਕ ਰੁਪਿੰਦਰ ਹਾਂਡਾ ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਰੁਪਿੰਦਰ ਹਾਂਡਾ ਨੇ ਲਿਖਿਆ, ''ਅੱਜ ਮੇਰੇ ਨਾਨਾ ਜੀ ਆਪਣਾ ਸਫ਼ਰ ਪੂਰਾ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਵਿਚ ਚਲੇ ਗਏ। ਇਹ ਮੇਰੇ ਪਰਿਵਾਰ ਦੇ ਉਹ ਇਨਸਾਨ ਸਨ, ਜਿਨ੍ਹਾਂ ਨੂੰ ਅਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਦੇਖਿਆ, ਡਿਸੀਪਲਿਨ ਵਿਚ ਦੇਖਿਆ ਤੇ ਗਾਇਕੀ ਲਈ ਮੈਨੂੰ ਹਮੇਸ਼ਾ ਪ੍ਰੇਰਿਤ ਕਰਨ ਵਾਲੇ ਉਹ ਪਹਿਲੇ ਇਨਸਾਨ ਮੇਰੇ ਨਾਨਾ ਜੀ ਹੀ ਸੀ। ਉਨ੍ਹਾਂ ਦਾ ਨਿੱਤ ਨੇਮ ਪੰਜ ਬਾਣੀਆਂ ਦਾ ਪਾਠ ਕਰਨ ਤੋਂ ਬਾਅਦ ਹੀਰ ਦੀ ਪ੍ਰੈਕਟਿਸ ਕਰਵਾਉਣ ਬਹੁਤ ਯਾਦ ਕਰਾਂਗੀ। ਮਿਸ ਯੂ ਨਾਨਾ ਜੀ। ਸਾਡੇ ਦਿਲਾਂ ਵਿਚ ਹਮੇਸ਼ਾ ਰਹੋਗੇ।'' ਇਸਦੇ ਨਾਲ ਹੀ ਰੁਪਿੰਦਰ ਹਾਂਡਾ ਨੇ ਆਪਣੇ ਨਾਨਾ ਜੀ ਨਾਲ ਇਕ ਤਸਵੀਰ ਵੀ ਪੋਸਟ ਕੀਤੀ ਹੈ।

 
 
 
 
 
 
 
 
 
 
 
 
 
 

Aj mere nana ji apni journey puri karke waheguru de charna ch chale gye. eh mere family de oh insan c jihna nu asi hamesha chardikala ch dekhya , discipline ch dekhya te singing layi mainu motivate karn wale pehle insan mere nana ji hi c ( mere heer specialist). ohna da Nitnem 5 baniya da path gaunde hoye karna te baad ch heer di practice karna bot miss karage . Miss you nana ji ❤️❤️❤️😢 sade dila ch rahoge

A post shared by Rupinder Handa (@rupinderhandaofficial) on Apr 14, 2020 at 5:39am PDT

ਦੱਸ ਦੇਈਏ ਕਿ ਰੁਪਿੰਦਰ ਹਾਂਡਾ ਦੇ ਫੈਨਜ਼ ਉਨ੍ਹਾਂ ਨੂੰ ਇਸ ਦੁੱਖ ਦੀ ਘੜੀ ਵਿਚ ਹੋਂਸਲਾ ਰੱਖਣ ਲਈ ਆਖ ਰਹੇ ਹਨ। ਜੀ ਹਾਂ ਇਹ ਉਹ ਸਮਾਂ ਹੁੰਦਾ ਹੈ ਜਦੋ ਕੋਈ ਦਿਲ ਦਾ ਕਰੀਬੀ ਇਸ ਦੁਨੀਆ ਤੋਂ ਰੁਖਸਤ ਹੋ ਜਾਂਦਾ ਹੈ। ਹਰ ਸ਼ਖ਼ਸ ਦੀ ਜ਼ਿੰਦਗੀ ਵਿਚ ਉਨ੍ਹਾਂ ਦੇ ਬਜ਼ੁਰਗ ਖਾਸ ਥਾਂ ਰੱਖਦੇ ਹਨ। ਆਪਣੇ ਵਡੇਰਿਆਂ ਦੇ ਨਾਲ ਹਰ ਇਨਸਾਨ ਦੀਆਂ ਬਚਪਨ ਤੋਂ ਲੈ ਕੇ ਵੱਡੇ ਹੋਣ ਤਕ ਦੀਆਂ ਯਾਦਾਂ ਜੁੜੀਆਂ ਹੁੰਦੀਆਂ ਹਨ, ਜਿਸ ਕਰਕੇ ਰੁਪਿੰਦਰ ਹਾਂਡਾ ਲਈ ਵੀ ਇਹ ਵੱਡਾ ਸਦਮਾ ਹੈ, ਜਿਨ੍ਹਾਂ ਦੀ ਹੱਲਾਸ਼ੇਰੀ ਦੇ ਥਾਪੜੇ ਨੇ ਅੱਜ ਉਨ੍ਹਾਂ ਨੂੰ ਗਾਇਕੀ ਦੇ ਖੇਤਰ ਵਿਚ ਸਟਾਰ ਬਣਾ ਦਿੱਤਾ ਹੈ। ਉਸ ਅਹਿਮ ਸ਼ਖਸ ਦਾ ਚੱਲੇ ਜਾਣਾ ਜ਼ਿੰਦਗੀ ਵਿਚ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ। 

 
 
 
 
 
 
 
 
 
 
 
 
 
 
 
 

A post shared by Rupinder Handa (@rupinderhandaofficial) on Apr 5, 2020 at 6:00am PDT

ਦੱਸਣਯੋਗ ਹੈ ਕਿ ਰੁਪਿੰਦਰ ਹਾਂਡਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦੇ ਚੁੱਕੀ ਹੈ। ਇਸ ਤੋਂ ਇਲਾਵਾ ਰੁਪਿੰਦਰ ਹਾਂਡਾ ਖਾਲਸਾ ਏਡ ਨਾਲ ਵੀ ਜੁੜੇ ਹੋਏ ਹਨ। ਰੁਪਿੰਦਰ ਹਾਂਡਾ ਵੀ ਇਸ ਸੰਸਥਾ ਨਾਲ ਮਿਲ ਕੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ।   



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News