ਆਪਣੇ ਬਰਥਡੇ ''ਤੇ ਰੁਪਿੰਦਰ ਹਾਂਡਾ ਦਾ ਨੰਨ੍ਹੇ ਫੈਨ ਨੂੰ ਸਰਪ੍ਰਾਈਜ਼, ਦੇਖੋ ਤਸਵੀਰਾਂ

9/30/2019 11:30:47 AM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਆਪਣੇ ਬਰਥਡੇ ਦੇ ਖਾਸ ਮੌਕੇ 'ਤੇ ਰੁਪਿੰਦਰ ਹਾਂਡਾ ਨੇ ਇਕ ਨਿੱਕੇ ਜਿਹੇ ਫੈਨ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਉਨ੍ਹਾਂ ਦਾ ਪ੍ਰਸ਼ੰਸਕ ਆਪਣੀ ਬਾਂਹ 'ਤੇ ਰੁਪਿੰਦਰ ਹਾਂਡਾ ਦੇ ਨਾਂ ਦਾ ਟੈਟੂ ਗੁਦਵਾਈ ਬੈਠਾ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਰੁਪਿੰਦਰ ਹਾਂਡਾ ਨੇ ਲਿਖਿਆ ਕਿ ''ਭੋਲੇ ਭਾਲੇ ਬੱਚੇ ਰੱਬ ਦਾ ਰੂਪ ਹੁੰਦੇ ਹਨ। ਦਿਲ ਤੋਂ ਸੋਚਦੇ, ਇਸ ਬੱਚੇ ਨੇ ਮੇਰੇ ਨਾਂ ਦਾ ਟੈਟੂ ਆਪਣੀ ਬਾਂਹ 'ਤੇ ਗੁਦਵਾਇਆ ਹੋਇਆ ਹੈ। ਧੰਨਵਾਦ ਮੇਰੇ ਛੋਟੇ ਜਿਹੇ ਪਿਆਰੇ ਪ੍ਰਸ਼ੰਸਕ ਪ੍ਰਮਾਤਮਾ ਤੁਹਾਡਾ ਭਲਾ ਕਰੇ, ਜਲਦ ਮਿਲਣ ਆਵਾਂਗੀ।''

PunjabKesari
ਦੱਸ ਦਈਏ ਕਿ ਆਪਣੇ ਪ੍ਰਸ਼ੰਸਕ ਦੇ ਇਸ ਪਿਆਰ ਨੂੰ ਦੇਖ ਕੇ ਰੁਪਿੰਦਰ ਹਾਂਡਾ ਉਸ ਦੇ ਘਰ ਗਈ। ਰੁਪਿੰਦਰ ਹਾਂਡਾ ਨੂੰ ਦੇਖ ਕੇ ਉਹ ਹੈਰਾਨ ਹੋ ਗਿਆ। ਇਸ ਦੌਰਾਨ ਰੁਪਿੰਦਰ ਹਾਂਡਾ ਨੇ ਉਸ ਨਾਲ ਸੈਲਫੀ ਵੀ ਲਈ। ਇਸ ਦੌਰਾਨ ਇਸ ਬੱਚੇ ਨੇ ਰੁਪਿੰਦਰ ਹਾਂਡਾ ਨੂੰ ਉਸ ਦੇ ਗੀਤ ਵੀ ਸੁਣਾਏ। ਰੁਪਿੰਦਰ ਹਾਂਡਾ ਨੇ ਆਪਣੇ ਜਨਮਦਿਨ 'ਤੇ ਆਪਣੇ ਨੰਨ੍ਹੇ ਪ੍ਰਸ਼ੰਸਕ ਨੂੰ ਜਨਮਦਿਨ ਦਾ ਤੋਹਫਾ ਦਿੱਤਾ ਹੈ। ਰੁਪਿੰਦਰ ਹਾਂਡਾ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ। ਪਿਛਲੇ ਦਿਨੀਂ ਹੀ ਉਨ੍ਹਾਂ ਨੇ ਆਪਣੇ ਭਤੀਜੇ ਨਾਲ ਵੀ ਇਕ ਵੀਡੀਓ ਸਾਂਝਾ ਕੀਤਾ ਸੀ, ਜਿਸ 'ਚ ਉਨ੍ਹਾਂ ਭਤੀਜਾ ਸਤਿੰਦਰ ਸਰਤਾਜ ਦਾ ਗੀਤ ਗਾਉਂਦਾ ਹੋਇਆ ਨਜ਼ਰ ਆਇਆ ਸੀ।

 
 
 
 
 
 
 
 
 
 
 
 
 
 

Bhole bhale bache rabb da roop hunde . Dil to sochde . He is having tattoo of my name on his arm Thank you my cute lil fan . God bless you . Jaldi milan awagi tenu 🤗❤️

A post shared by Rupinder Handa (@rupinderhandaofficial) on Sep 28, 2019 at 9:31pm PDT

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News