ਤੀਜੇ ਦਿਨ ਵੀ ਪ੍ਰਭਾਸ ਦੀ ‘ਸਾਹੋ’ ਨੇ ਕੀਤੀ ਜ਼ਬਰਦਸਤ ਕਮਾਈ

9/2/2019 3:58:08 PM

ਮੁੰਬਈ(ਬਿਊਰੋ)-  ਸਾਊਥ ਸਟਾਰ ਪ੍ਰਭਾਸ ਅਤੇ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੀ ਫ਼ਿਲਮ ‘ਸਾਹੋ’ ਬਾਕਸ ਆਫਿਸ ’ਤੇ ਬਹੁਤ ਵਧੀਆ ਕਮਾਈ ਕਰ ਰਹੀ ਹੈ। 24 ਕਰੋੜ ਰੁਪਏ ਨਾਲ ਸ਼ਾਨਦਾਰ ਓਪਨਿੰਗ ਕਰਨ ਵਾਲੀ ‘ਸਾਹੋ’ ਨੇ ਤੀਜੇ ਦਿਨ ਯਾਨੀ ਐਤਵਾਰ ਨੂੰ ਵੀ ਵਧੀਆ ਕਮਾਈ ਕੀਤੀ ਹੈ। ਬਾਕਸ ਆਫ਼ਿਸ ਇੰਡੀਆ ਡੌਟ ਕੌਮ ਦੇ ਮੁਤਾਬਕ ‘ਸਾਹੋ’ ਨੇ ਪਿਛਲੇ ਦਿਨ ਯਾਨੀ ਐਤਵਾਰ ਨੂੰ 29 ਤੋਂ 30 ਕਰੋੜ ਦੀ ਜ਼ਬਰਦਸਤ ਕਮਾਈ ਕੀਤੀ ਹੈ। ਇਸ ਤਰ੍ਹਾਂ ਇਹ ਫ਼ਿਲਮ ਸਿਰਫ ਹਿੰਦੀ ਭਾਸ਼ਾ ‘ਚ ਹੀ ਤਿੰਨ ਦਿਨ ਦੇ ਅੰਦਰ 79 ਤੋਂ 80 ਕਰੋੜ ਦੀ ਕਮਾਈ ਕਰ ਚੁੱਕੀ ਹੈ। ਇਸੇ ਤਰ੍ਹਾਂ ਦੂਜੇ ਦਿਨ ਵੀ ਫ਼ਿਲਮ ਨੇ 23 ਕਰੋੜ ਦੀ ਰੁਪਏ ਦੀ ਕਮਾਈ ਕੀਤੀ ਸੀ।

 
 
 
 
 
 
 
 
 
 
 
 
 
 

#Saaho sets the BO on 🔥🔥🔥... Shows big gains on Day 3... Packs a phenomenal total in its opening weekend... North and East India are exceptional, other circuits fantastic too... Fri 24.40 cr, Sat 25.20 cr, Sun 29.48 cr. Total: ₹ 79.08 cr Nett BOC. India biz. #Hindi version. #Prabhas versus #Prabhas [opening weekend biz]... 2015: #Baahubali ₹ 22.35 cr 2017: #Baahubali2 ₹ 128 cr 2019: #Saaho ₹ 79.08 cr Nett BOC. India biz. #Hindi version.

A post shared by Taran Adarsh (@taranadarsh) on Sep 1, 2019 at 10:31pm PDT


ਫ਼ਿਲਮ ਦੇ ਓਵਰ ਆਲ ਬਿਜ਼ਨਸ ਦੀ ਗੱਲ ਕਰੀਏ ਤਾਂ ਦੇਸ਼ ਭਰ ‘ਚੋਂ ਹੁਣ ਤੱਕ ‘ਸਾਹੋ’ ਫ਼ਿਲਮ 200 ਕਰੋੜ ਰੁਪਏ ਦਾ ਅੰਕੜਾ ਛੂਹ ਲਿਆ ਹੈ। ਕਮਾਈ ਦੇ ਮਾਮਲੇ ‘ਚ ‘ਸਾਹੋ’ ਫਿਲਮ ਦੀ ਗੱਲ ਕਰੀਏ ਤਾਂ ਇਹ ਤੀਸਰੀ ਅਜਿਹੀ ਡੱਬ ਫ਼ਿਲਮ ਬਣ ਚੁੱਕੀ ਹੈ ਜਿਸ ਨੇ ਹਿੰਦੀ ਸਿਨੇਮਾ ‘ਤੇ ਸਭ ਤੋਂ ਵੱਧ ਕਮਾਈ ਦਾ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਪ੍ਰਭਾਸ ਨੇ ‘ਬਾਹੂਬਲੀ’ ਰਾਹੀਂ ਵੀ ਖੂਬ ਧਮਾਲ ਮਚਾਇਆ ਸੀ। ਇਸ ਤੋਂ ਪਹਿਲਾਂ ਬਾਹੂਬਲੀ ਫ਼ਿਲਮ ਦੇ ਜ਼ਰੀਏ ਪ੍ਰਭਾਸ ਹਿੰਦੀ ਸਿਨੇਮਾ ‘ਤੇ ਕਮਾਲ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਹੁਣ ਇਸ ਮਾਡਰਨ ਅੰਦਾਜ਼ ਅਤੇ ਐਕਸ਼ਨ ਨਾਲ ਭਰਪੂਰ ਫ਼ਿਲਮ ਸਾਹੋ ‘ਚ ਵੀ ਪ੍ਰਭਾਸ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।


 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News