ਸਾਂਝ ਰੇਡੀਓ ਵਲੋਂ ਜੇਤੂ ਗੱਭਰੂ ਤੇ ਮੁਟਿਆਰ ਦਾ ਨਾਂ ਐਲਾਨਿਆ
5/8/2020 2:47:44 PM

ਜਲੰਧਰ (ਬਿਊਰੋ) — ਸਾਂਝ ਰੇਡੀਓ ਵਲੋਂ ਕਰਵਾਏ ਜਾ ਰਹੇ ਸਾਂਝ ਪੰਜਾਬੀ ਗੱਭਰੂ ਤੇ ਮੁਟਿਆਰ ਮੁਕਾਬਲੇ ਦੇ ਜੇਤੂ ਐਲਾਨੇ ਜਾ ਚੁੱਕੇ ਹਨ। ਸਾਂਝ ਪੰਜਾਬੀ ਗੱਭਰੂ ਦਾ ਖਿਤਾਬ ਤੇ 10000 ਰੁਪਏ ਦਾ ਇਨਾਮ ਹਰਜਿੰਦਰ ਸਿੰਘ ਨੇ ਜਿੱਤਿਆ ਅਤੇ ਉਥੇ ਹੀ ਸਾਂਝ ਪੰਜਾਬੀ ਮੁਟਿਆਰਾ ਦੀ ਦਾ ਖਿਤਾਬ ਤੇ 10000 ਰੁਪਏ ਦਾ ਇਨਾਮ ਪਰਮਿੰਦਰ ਕੌਰ ਨੇ ਜਿੱਤਿਆ ਹੈ। ਇਹ ਇਨਾਮ ਰਾਸ਼ੀ ਸਰਦਾਰ ਗੁਰਦਿਆਲ ਸਿੰਘ ਬਾਜਵਾ (ਬਾਜਵਾ ਰੋਡ ਲਾਇਨਜ਼) ਵਲੋਂ ਸਪਾਂਸਰ ਕੀਤੀ ਗਈ ਹੈ। ਅਦਾਰਾ ਸਾਂਝ ਰੇਡੀਓ ਬਾਜਵਾ ਰੋਡ ਲਾਇਨਜ਼ ਦਾ ਬਹੁਤ ਧੰਨਵਾਦ ਕਰਦਾ ਹੈ ਅਤੇ ਜੇਤੂਆਂ ਨੂੰ ਬਹੁਤ ਵਧਾਈ ਦਿੰਦਾ ਹੈ। ਹਿੱਸਾ ਲੈਣ ਵਾਲੇ ਸਾਰੇ ਹੀ ਪ੍ਰਤੀਯੋਗੀਆਂ ਦਾ ਵੀ ਧੰਨਵਾਦ ਕਰਦਾ ਹੈ।
ਸਾਂਝ ਰੇਡੀਓ ਦੀ ਟੀਮ ਨੇ ਦੱਸਿਆ ਕਿ ਉਹ ਭਵਿੱਖ ਵਿਚ ਵੀ ਅਜਿਹੇ ਮੁਕਾਬਲੇ ਕਰਵਾਉਂਦੇ ਰਹਿਣਗੇ ਤਾਂ ਜੋ ਪੰਜਾਬੀ ਬੋਲੀ ਤੇ ਪੰਜਾਬੀ ਵਿਰਸੇ ਲਈ ਆਪਣਾ ਬਣਦਾ ਯੋਗਦਾਨ ਪਾ ਸਕਣ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ