B"day: ਇਸ ਸੁਪਰਹਿੱਟ ਅਭਿਨੇਤਰੀ ਨੇ ਕਿਰਾਏ ਦੇ ਮਕਾਨ ’ਚ ਗੁਜ਼ਾਰੇ ਆਪਣੀ ਜ਼ਿੰਦਗੀ ਦੇ ਆਖਰੀ ਪਲ

9/2/2019 1:31:13 PM

ਮੁੰਬਈ(ਬਿਊਰੋ)- ਬਾਲੀਵੁੱਡ ’ਚ ਕਈ ਵਧੀਆ ਫਿਲਮਾਂ ਦੇਣ ਵਾਲੀ ਮਸ਼ਹੂਰ ਅਭਿਨੇਤਰੀ ਸਾਧਨਾ ਸ਼ਿਵਦਾਸਨੀ 60 ਦੇ ਦਹਾਕੇ ਦੀ ਟੌਪ ਅਭਿਨੇਤਰੀ ਸੀ। ਆਲਮ ਇਹ ਸੀ ਕਿ ਉਸ ਸਮੇਂ ਉਨ੍ਹਾਂ ਦੀ ਬਰਾਬਰੀ ਕਰਨ ਵਾਲੀ ਕੋਈ ਵੀ ਅਭਿਨੇਤਰੀ ਨਹੀਂ ਸੀ। ਸਾਧਨਾ ਦੀ ਸਮੇਂ ਦੀ ਸਭ ਤੋਂ ਵੱਧ ਫੀਸ ਲੈਣ ਵਾਲੀ ਅਭਿਨੇਤਰੀ ਸੀ। ਸਾਧਨਾ ਨੂੰ ‘ਮੇਰਾ ਸਾਇਆ’, ‘ਆਰਜੂ’, ‘ਏਕ ਫੁਲ ਦੋ ਮਾਲੀ’, ‘ਲਵ ਇਨ ਸ਼ਿਮਲਾ’, ‘ਵਕਤ’ ਅਤੇ ‘ਵੋ ਕੌਣ ਥੀ’ ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ।

PunjabKesari
ਉਸ ਸਮੇਂ ਸਾਧਨਾ ਦਾ ਹੇਅਰ ਕੱਟ ਬਹੁਤ ਮਸ਼ਹੂਰ ਹੋਇਆ ਸੀ, ਜਿਸ ਦਾ ਨਾਮ ਹੀ ਸਾਧਨਾ ਕੱਟ ਪੈ ਚੁੱਕਿਆ ਸੀ। ਲੋਕ ਸਾਧਨਾ ਦੇ ਹੇਅਰ ਸਟਾਈ ਤੋਂ ਲੈ ਕੇ ਕੱਪੜੇ ਤੱਕ ਕਾਪੀ ਕਰਦੇ ਸਨ। 2 ਸਤੰਬਰ 1941 ਨੂੰ ਪਾਕਿਸਤਾਨ ਦੇ ਕਰਾਚੀ ‘ਚ ਜਨਮੀ ਸਾਧਨਾ ਦਾ ਪਰਿਵਾਰ ਵੰਡ ਤੋਂ ਬਾਅਦ ਮੁੰਬਈ ‘ਚ ਆ ਕੇ ਰਹਿਣ ਲੱਗਿਆ। ਸਾਧਨਾ ਨੇ ਸਿਰਫ਼ 14 ਸਾਲ ਦੀ ਉਮਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੂੰ ਪਹਿਲਾ ਬ੍ਰੇਕ 1955 ’ਚ ਆਈ ਫਿਲਮ ‘ਸ਼੍ਰੀ 420’ ਨਾਲ ਮਿਲਿਆ। ਫਿਲਮ ਹਿੱਟ ਰਹੀ ਅਤੇ ਇਸ ’ਚ ਸਾਧਨਾ ਦੇ ਕੰਮ ਨੂੰ ਵੀ ਨੋਟਿਸ ਕੀਤਾ ਗਿਆ।

PunjabKesari
ਸਾਧਨਾ ਨੇ ‘ਲਵ ਇਨ ਸ਼ਿਮਲਾ’ ਦੇ ਡਾਇਰੈਕਟਰ ਰਾਮ ਕਿ੍ਰਸ਼ਣ ਨਾਲ 1966 ’ਚ ਵਿਆਹ ਕਰਵਾ ਲਿਆ। ਦੋਵਾਂ ਦੀ ਮੁਲਾਕਾਤ ਫਿਲਮ ਦੇ ਸੈੱਟ ’ਤੇ ਹੀ ਹੋਈ ਸੀ। ਫਿਮਲ ਇੰਡਸਟਰੀ ਛੱਡਣ ਤੋਂ ਬਾਅਦ ਸਾਧਨਾ ਦੀ ਹਾਲਤ ਬੇਹੱਦ ਖਰਾਬ ਹੋ ਗਈ ਸੀ। 1995 ‘ਚ ਪਤੀ ਦੇ ਦਿਹਾਂਤ ਤੋਂ ਬਾਅਦ ਸਾਧਨਾ ਇੱਕਲੀ ਰਹਿ ਗਈ। ਆਖਰੀ ਦਿਨਾਂ ‘ਚ ਉਹ ਮੁੰਬਈ ਦੇ ਇਕ ਪੁਰਾਣੇ ਬੰਗਲੇ ‘ਚ ਕਿਰਾਏ ’ਤੇ ਰਹਿੰਦੀ ਸੀ। ਇਹ ਬੰਗਲਾ ਆਸ਼ਾ ਭੌਂਸਲੇ ਦਾ ਸੀ। ਸਾਧਨਾ ਨੂੰ ਥਾਈਰਾਈਡ ਦਾ ਰੋਗ ਹੋ ਗਿਆ ਸੀ, ਜਿਸ ਦੇ ਨਾਲ ਉਨ੍ਹਾਂ ਦੀਆਂ ਅੱਖਾਂ ’ਤੇ ਵੀ ਅਸਰ ਪੈਣ ਲੱਗਾ।

PunjabKesari
ਆਪਣੇ ਆਖਰੀ ਦਿਨਾਂ ‘ਚ ਵੀ ਸਾਧਨਾ ਗੁੰਮਨਾਮੀ ਵਰਗੀ ਜ਼ਿੰਦਗੀ ‘ਚ ਹੀ ਰਹੀ। ਉਨ੍ਹਾਂ ਦਾ ਕੋਈ ਆਪਣਾ ਕਰੀਬੀ ਨਹੀਂ ਸੀ ਅਤੇ ਡਿੱਗਦੀ ਸਿਹਤ ਅਤੇ ਬਾਕੀ ਕਾਨੂੰਨੀ ਕੰਮਾਂ ਨੂੰ ਸੰਭਾਲ ਨਹੀਂ ਪਾ ਰਹੇ ਸੀ। ਜਿਸ ਦੇ ਚਲਦੇ ਉਨ੍ਹਾਂ ਨੇ ਫ਼ਿਲਮ ਇੰਡਸਟਰੀ ਦੇ ਲੋਕਾਂ ਤੋਂ ਮਦਦ ਵੀ ਮੰਗੀ ਪਰ ਕੋਈ ਅੱਗੇ ਨਾ ਆਇਆ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News