ਸੈਫ ਦਾ ਖੁਲਾਸਾ : ਵਿਰਾਸਤ 'ਚ ਕੁਝ ਨਹੀਂ ਮਿਲਿਆ, ਕਮਾਈ ਨਾਲ ਹਾਸਲ ਕੀਤਾ ਪਟੌਦੀ ਪੈਲੇਸ

11/9/2019 2:36:13 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸੈਫ ਅਲੀ ਖਾਨ ਨੇ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਛਾਏ ਹੋਏ ਹਨ। ਹਾਲ ਹੀ 'ਚ ਸੈਫ ਅਲੀ ਖਾਨ ਨੇ ਇਕ ਇੰਟਰਵਿਊ ਦੌਰਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪਿਤਾ ਦੇ ਦਿਹਾਂਤ ਤੋਂ ਬਾਅਦ ਵਿਰਾਸਤ 'ਚ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ ਅਤੇ ਪਿਤਾ ਦੇ ਦਿਹਾਂਤ ਤੋਂ ਬਾਅਦ ਪਟੌਦੀ ਪੈਲੇਸ ਵੀ ਕਿਰਾਏ 'ਤੇ ਚਲਿਆ ਗਿਆ, ਜਿਸ ਨੂੰ ਵਾਪਸ ਲਿਆਉਣ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ ਸੀ।

Image result for saif-ali-khan-says-pataudi-palace-got-rented-to-neemrana-hotels-after-father-s-death

ਲਗਾਤਾਰ ਕਮਾਈ ਕਰਕੇ ਮੈਂ ਆਪਣੇ ਪੈਲੇਸ ਨੂੰ ਛੁਡਵਾਇਆ ਅਤੇ ਜੋ ਘਰ ਮੈਨੂੰ ਵਿਰਾਸਤ 'ਚ ਮਿਲਣਾ ਚਾਹੀਦਾ ਸੀ ਉਸ ਨੂੰ ਮੈਂ ਆਪਣੀ ਕਮਾਈ ਨਾਲ ਪ੍ਰਾਪਤ ਕੀਤਾ।''

Image result for saif-ali-khan-says-pataudi-palace-got-rented-to-neemrana-hotels-after-father-s-death
ਦੱਸ ਦਈਏ ਕਿ ਸੈਫ ਅਲੀ ਖਾਨ ਨੇ ਆਪਣੇ ਬੀਤੇ ਸਮੇਂ ਬਾਰੇ ਦੱਸਦੇ ਹੋਏ ਕਿਹਾ, ''ਮੇਰਾ ਜਨਮ ਅਤੇ ਪਾਲਣ ਪੋਸ਼ਣ ਮੁੰਬਈ 'ਚ ਹੋਇਆ। ਮੇਰੇ ਮਾਤਾ ਪਿਤਾ ਕਾਰਮਾਈਕਲ ਰੋਡ ਸਥਿਤ ਫਲੈਟ 'ਚ ਰਹਿੰਦੇ ਸਨ। ਉਹ ਇਕ ਅਜਿਹੀ ਦੁਨੀਆ ਸੀ, ਜੋ ਫਿਲਮਾਂ ਤੋਂ ਜ਼ਿਆਦਾ ਮੇਰੇ ਪਿਤਾ ਤੋਂ ਪ੍ਰਭਾਵਿਤ ਸੀ। ਉਨ੍ਹਾਂ ਨੇ ਉਦੋਂ ਆਪਣਾ ਕ੍ਰਿਕੇਟ ਕਰੀਅਰ ਹੀ ਪੂਰਾ ਕੀਤਾ ਸੀ।

Image result for saif-ali-khan-says-pataudi-palace-got-rented-to-neemrana-hotels-after-father-s-death

ਉਨ੍ਹਾਂ ਦੇ ਅੰਤਿਮ ਟੈਸਟ ਸੀਰੀਜ਼ ਦੇ ਸਮੇਂ ਮੈਂ 4-5 ਸਾਲ ਦਾ ਸੀ। ਮੇਰੀ ਮਾਂ ਕਹਿੰਦੀ ਹੈ ਕਿ ਮੇਰੇ ਪਿਤਾ ਜ਼ਿੰਮੇਵਾਰੀਆਂ ਤੋਂ ਬਚਦੇ ਰਹੇ। ਉਨ੍ਹਾਂ ਦੀ ਮਾਂ ਹੀ ਭੁਪਾਲ ਅਤੇ ਪਟੌਦੀ ਪੈਲੇਸ ਦੀ ਦੇਖਭਾਲ ਕਰਦੀ ਸੀ।

pataudi palaceਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News