ਪ੍ਰੇਮਿਕਾ ਦੀਆਂ ਭਾਵਨਾਵਾਂ ਨੂੰ ਬਿਆਨ ਕਰਦਾ ਹੈ ਸੱਜਣ ਅਦੀਬ ਦਾ ਗੀਤ ''ਦਿਲ ਦਾ ਕੋਰਾ''

3/30/2019 10:56:21 AM

ਜਲੰਧਰ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਵਾਲੇ ਸੱਜਣ ਅਦੀਬ ਦੀ ਬਾਕਮਾਲ ਗਾਇਕੀ ਦਾ ਹਰ ਕੋਈ ਦੀਵਾਨਾ ਹੈ। ਹਾਲ ਹੀ 'ਚ ਸੱਜਣ ਅਦੀਬ ਦਾ ਨਵਾਂ ਗੀਤ 'ਦਿਲ ਦਾ ਕੋਰਾ' ਰਿਲੀਜ਼ ਹੋ ਚੁੱਕਾ ਹੈ। ਦੱਸ ਦਈਏ ਕਿ ਸੱਜਣ ਅਦੀਬ ਦਾ ਇਹ ਗੀਤ ਬੀਟ ਰੋਮੈਂਟਿਕ ਹੈ, ਜਿਸ 'ਚ ਇਕ ਪ੍ਰੇਮਿਕਾ ਦੀਆਂ ਭਾਵਨਾਵਾਂ ਨੂੰ ਬਿਆਨ ਕੀਤਾ ਗਿਆ ਹੈ। ਸੱਜਣ ਅਦੀਬ ਵੱਲੋਂ ਗਾਏ ਇਸ ਗੀਤ ਦੇ ਬੋਲ ਮਨਵਿੰਦਰ ਮਾਨ ਵੱਲੋਂ ਸ਼ਿੰਗਾਰੇ ਗਏ ਹਨ ਅਤੇ ਸੰਗੀਤ ਫੇਮਸ ਮਿਊਜ਼ਿਕ ਡਾਇਰੈਕਟ ਇਕਵਿੰਦਰ ਸਿੰਘ ਨੇ ਦਿੱਤਾ ਹੈ।

ਦੱਸਣਯੋਗ ਹੈ ਕਿ ਸੱਜਣ ਅਦੀਬ ਦਾ ਨਵਾਂ ਗੀਤ 'ਦਿਲ ਦਾ ਕੋਰਾ' ਦਾ ਵੀਡੀਓ ਵੀ ਕਾਫੀ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਟਰੂ ਮੇਕਰਜ਼ ਦੀ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦਾ ਨਿਰਦੇਸ਼ਨ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਕੀਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸੱਜਣ ਅਦੀਬ 'ਹੁਸਨਾਂ ਦੀ ਰਾਣੀ', 'ਇਸ਼ਕਾਂ ਦੇ ਲੇਖੇ', 'ਆ ਚੱਕ ਛੱਲਾ', 'ਰੰਗ ਦੀ ਗੁਲਾਬੀ', 'ਅੱਖ ਨਾ ਲੱਗਦੀ' ਤੇ 'ਚੇਤਾ ਤੇਰਾ' ਵਰਗੇ ਕਈ ਗੀਤ ਲੋਕਾਂ ਦੀ ਝੋਲੀ 'ਚ ਪਾਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News