B''Day Spl : ''ਸੁਣ ਚਰਖੇ ਦੀ ਘੂਕ'' ਨਾਲ ਮਾਸਟਰ ਸਲੀਮ ਨੇ ਛੂਹਿਆ ਬੁਲੰਦੀਆਂ ਨੂੰ

7/13/2019 12:27:34 PM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੇ ਪੰਜਾਬੀ ਸੂਫੀ ਗਾਇਕ ਮਾਸਟਰ ਸਲੀਮ ਅੱਜ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 13 ਜੁਲਾਈ 1982 'ਚ ਮਾਤਾ ਬੀਬੀ ਮਾਥਰੋ ਦੀ ਕੁੱਖੋਂ ਹੋਇਆ। ਮਾਸਟਰ ਸਲੀਮ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਇਕ ਜਾਣਿਆ-ਪਛਾਣਿਆ ਨਾਂ ਬਣ ਚੁੱਕਾ ਹੈ।

PunjabKesari

ਪਿਤਾ ਤੋਂ ਸਿੱਖੀਆਂ ਗਾਇਕੀ ਦੀਆਂ ਬਾਰੀਕੀਆਂ
ਮਾਸਟਰ ਸਲੀਮ ਨੂੰ ਗਾਇਕੀ ਦਾ ਜਾਦੂ ਆਪਣੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਤੋਂ ਮਿਲਿਆ ਹੈ। ਪਿਤਾ ਹੀ ਉਨ੍ਹਾਂ ਦੇ ਟੀਚਰ, ਗੁਰੂ ਤੇ ਇੰਸਟੀਚਿਊਟ ਹਨ।

PunjabKesari

'ਸੁਣ ਚਰਖੇ ਦੀ ਘੂਕ' ਨਾਲ ਮੋਹਿਆ ਲੋਕਾਂ ਦਾ ਮਨ
ਮਾਸਟਰ ਸਲੀਮ ਨੇ ਪਹਿਲੀ ਵਾਰ ਦੂਰਦਰਸ਼ਨ 'ਤੇ ਆਪਣਾ ਗੀਤ 'ਸੁਣ ਚਰਖੇ ਦੀ ਘੂਕ' ਗਾਇਆ ਸੀ, ਜਿਸ ਨੇ ਸਾਰਿਆਂ ਦਾ ਮਨ ਮੋਹ ਲਿਆ ਸੀ। ਮਾਸਟਰ ਸਲੀਮ ਇਕ ਅਜਿਹੇ ਗਾਇਕ ਹਨ, ਜਿਹੜੇ ਹਰ ਤਰ੍ਹਾਂ ਦੇ ਗੀਤ ਨੂੰ ਆਪਣੀ ਆਵਾਜ਼ ਦੇ ਸਕਦੇ ਹਨ।

PunjabKesari

ਹਰ ਗੀਤ 'ਚ ਭਰ ਦਿੰਦੇ ਨੇ ਜਾਨ
ਮਾਸਟਰ ਸਲੀਮ ਹਰ ਗੀਤ 'ਚ ਆਵਾਜ਼ ਦਾ ਰੰਗ ਭਰਨਾ ਜਾਣਦੇ ਹਨ। ਭਾਵੇਂ ਉਹ ਸੂਫੀ ਗੀਤ ਹੋਣ, ਭੰਗੜੇ ਵਾਲੇ ਜਾਂ ਸੈਡ ਸੌਂਗ। ਉਨ੍ਹਾਂ ਲਈ ਅਜਿਹੇ ਗੀਤਾਂ 'ਚ ਜਾਨ ਭਰਨਾ ਕੋਈ ਔਖਾ ਕੰਮ ਨਹੀਂ ਹੈ। ਉਨ੍ਹਾਂ ਨੇ ਗਾਇਕੀ ਨੂੰ ਇਕ ਜਜ਼ਬੇ ਵਜੋਂ ਲਿਆ ਹੈ, ਜਿਸ ਦੀ ਅੱਜ ਅਸੀਂ ਸਾਰੇ ਕਦਰ ਕਰਦੇ ਹਾਂ।

PunjabKesari

ਸ਼ਾਗਿਰਦ ਕਾਰਨ ਖੂਬ ਰਹੇ ਵਿਵਾਦਾਂ 'ਚ
ਪਿਛਲੇ ਸਾਲ ਜਨਵਰੀ 'ਚ ਸੋਸ਼ਲ ਮੀਡੀਆ 'ਤੇ ਮਾਸਟਰ ਸਲੀਮ ਦੀ ਇਕ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ 'ਚ ਉਨ੍ਹਾਂ ਦਾ ਸ਼ਾਗਿਰਦ ਉਨ੍ਹਾਂ ਦੇ ਪੈਰ ਧੋ ਕੇ ਪਾਣੀ ਪੀਂਦਾ ਨਜ਼ਰ ਆਇਆ ਸੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪੂਰੇ ਪੰਜਾਬ 'ਚ ਉਨ੍ਹਾਂ ਦੀ ਨਿੰਦਿਆ ਕੀਤੀ ਜਾਣ ਲੱਗੀ।

PunjabKesari

ਇਸ ਤੋਂ ਬਾਅਦ ਮਾਸਟਰ ਸਲੀਮ ਨੇ ਇਕ ਵੀਡੀਓ ਦੇ ਜ਼ਰੀਏ ਆਪਣਾ ਪੱਖ ਰੱਖਦਿਆਂ ਕਿਹਾ ਕਿ ਮੈਂ ਆਪਣੇ ਵੱਲੋਂ ਆਪਣੇ ਸ਼ਾਗਿਰਦ ਨੂੰ ਇਹ ਸਭ ਕਰਨ ਤੋਂ ਰੋਕਿਆ ਸੀ ਪਰ ਉਹ ਮੇਰੇ ਰੋਕਣ ਦੇ ਬਾਵਜੂਦ ਵੀ ਅਜਿਹਾ ਕਰਦਾ ਰਿਹਾ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News