ਭਤੀਜੇ ਨਾਲ ਸਲਮਾਨ ਖਾਨ ਨੇ ਕੀਤਾ ਜ਼ਬਰਦਸਤ ਸਟੰਟ, ਵੀਡੀਓ ਵਾਇਰਲ

6/18/2019 12:36:09 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਉਂਝ ਤਾਂ ਲੋਕਾਂ ਨੂੰ ਕਿਸੇ ਚਿਰਾਗ ਵਾਲੇ ਜਿਨ ਤੋਂ ਘੱਟ ਨਹੀਂ ਲੱਗਦੇ ਕਿਉਂਕਿ ਉਹ ਸਾਰਿਆਂ ਦੀਆਂ ਇਛਾਵਾਂ ਪੂਰੀਆਂ ਕਰਨ 'ਚ ਸਭ ਤੋਂ ਅੱਗੇ ਰਹਿੰਦੇ ਹਨ। ਅਜਿਹੇ 'ਚ ਜਦੋਂ ਸੱਲੂ ਮੀਆਂ ਦੇ ਭਤੀਜੇ ਹੀ ਕੋਈ ਤਮੰਨਾ ਜ਼ਾਹਰ ਕਰਨ ਤਾਂ ਉਸ ਨੂੰ ਪੂਰਾ ਤਾਂ ਕਰਨਾ ਹੀ ਹੋਵੇਗਾ। ਸਲਮਾਨ ਇਨ੍ਹੀਂ ਦਿਨੀਂ 'ਭਾਰਤ' ਨਾਲ ਬਾਕਸ ਆਫਿਰ 'ਤੇ ਛਾਏ ਹਨ, ਨਾਲ ਹੀ ਹੁਣ ਭਤੀਜੇ ਯੋਹਨ ਨਾਲ ਇਕ ਵੀਡੀਓ ਰਾਹੀਂ ਇੰਟਰਨੈੱਟ 'ਤੇ ਧੂੰਮ ਮਚਾ ਰਿਹੇ ਹਨ।


ਸੁਪਰਸਟਾਰ ਸਲਮਾਨ ਖਾਨ ਨੇ ਆਪਣੇ ਭਰਾ ਸੋਹੇਲ ਖਾਨ ਦੇ ਬੇਟੇ ਅਤੇ ਆਪਣੇ ਭਤੀਜੇ ਯੋਹਨ ਦੀ ਇੱਛਾ ਲਈ ਇਕ ਸਟੰਟ ਕੀਤਾ। ਯੋਹਨ ਦੇ ਅਠਵੇਂ ਜਨਮਦਿਨ ਨੂੰ ਮਨਾਉਣ ਲਈ ਐਤਵਾਰ ਨੂੰ ਪੂਰਾ ਖਾਨ ਪਰਿਵਾਰ ਸੋਹੇਲ ਦੇ ਘਰ 'ਚ ਇਕੱਠਾ ਹੋਇਆ ਸੀ। ਸਲਮਾਨ ਨੇ ਇਕ ਵੀਡੀਓ ਟਵੀਟ ਕੀਤਾ, ਜਿਸ 'ਚ ਯੋਹਨ ਇਕ ਬੀਨਬੈਗ 'ਤੇ ਬੈਠਾ ਹੈ, ਦੂਜੀ ਨੁੱਕਰ 'ਤੇ ਪਿਤਾ ਸੋਹੇਲ ਬੀਨਬੈਗ 'ਤੇ ਛਾਲ ਮਾਰਦੇ ਹਨ, ਜਿਸ ਦੇ ਨਾਲ ਉਹ ਹਵਾ 'ਚ ਉੱਡਦਾ ਹੈ ਅਤੇ ਸਲਮਾਨ ਖਾਨ ਆਪਣੇ ਭਤੀਜੇ ਨੂੰ ਫੜ੍ਹ ਲੈਂਦੇ ਹਨ।
PunjabKesari
ਸਲਮਾਨ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ,''ਜਨਮਦਿਨ ਮੁਬਾਰਕ ਹੋਵੇ ਯੋਹਨ... ਤੁਹਾਡੇ ਪਿਤਾ ਨੇ ਤੈਨੂੰ ਪਿੱਛੇ ਤੋਂ ਸੰਭਾਲਿਆ ਹੈ ਅਤੇ ਮੈਂ ਤੈਨੂੰ ਅੱਗੇ ਤੋਂ ਸੰਭਾਲਦਾ ਹਾਂ... ਪਰ ਜ਼ਿਆਦਾ ਉੱਚਾ ਨਾ ਉੱਡ ਜਾਣਾ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News