ਵਿਵਾਦਾਂ 'ਚ ਸਲਮਾਨ ਦਾ 'ਬਿੱਗ ਬੌਸ 13', ਬੰਦ ਕਰਨ ਦੀ ਛਿੜੀ ਮੁਹਿੰਮ

10/7/2019 9:38:08 AM

ਮੁੰਬਈ (ਬਿਊਰੋ) — ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਰਿਐਲਿਟੀ ਸ਼ੋਅ 'ਬਿੱਗ ਬੌਸ 13' ਬਹਿਸ-ਮੁਬਹਿਸਿਆਂ 'ਚ ਘਿਰ ਗਿਆ ਹੈ। ਪਿੱਛੇ ਜਿਹੇ ਸੋਸ਼ਲ ਮੀਡੀਆ 'ਤੇ ਸ਼ੋਅ 'ਤੇ ਪਾਬੰਦੀ ਲਾਉਣ ਦੀ ਮੰਗ ਉਠ ਰਹੀ ਸੀ। ਹੁਣ ਇਸ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। 'ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ)' ਨੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਕਾਰਤ ਨੂੰ ਇਕ ਚਿੱਠੀ ਭੇਜ ਕੇ ਕਲਰਜ਼ ਟੀ. ਵੀ. ਚੈਨਲ 'ਤੇ ਚੱਲ ਰਹੇ ਟੀ. ਵੀ. ਸ਼ੋਅ 'ਬਿੱਗ ਬੌਸ 13' 'ਤੇ ਫੌਰੀ ਤੌਰ 'ਤੇ ਪਾਬੰਦੀ ਲਾਏ ਜਾਣ ਦੀ ਮੰਗ ਕੀਤੀ। ਇਸ ਚਿੱਠੀ 'ਚ 'ਬਿੱਗ ਬੌਸ' ਦੇ ਸੀਜ਼ਨ 13 'ਤੇ ਕਹੀ ਗੰਭੀਰ ਇਲਜ਼ਾਮ ਵੀ ਲਾਏ ਗਏ।

Image result for Salman Khan Bigg Boss 13 task scene

ਦੱਸ ਦਈਏ ਕਿ ਕੈਟ ਨੇ ਕਿਹਾ ਹੈ ਕਿ 'ਬਿੱਗ ਬੌਸ 13' 'ਚ ਬੇਹੱਦ ਅਸ਼ਲੀਲਤਾ ਅਤੇ ਗੰਦੇ ਮਜ਼ਾਕਾਂ ਦਾ ਖੁੱਲ੍ਹੇਆਮ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਸ਼ੋਅ ਨੂੰ ਘਰੇਲੂ ਮਾਹੌਲ 'ਚ ਦੇਖਣਾ ਮੁਸ਼ਕਿਲ ਹੈ ਅਤੇ ਇਸ 'ਚ ਸਾਡੇ ਦੇਸ਼ ਦੀਆਂ ਪੁਰਾਣੀਆਂ ਰਵਾਇਤੀ, ਸਮਾਜਿਕ ਅਤੇ ਤਹਿਜ਼ੀਬੀ ਕਦਰਾਂ-ਕੀਮਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

Bigg Boss 13 Ban

ਟੀ. ਆਰ. ਪੀ. ਅਤੇ ਮੁਨਾਫੇ ਦੇ ਲਾਲਚ 'ਚ 'ਬਿੱਗ ਬੌਸ' ਟੀ. ਵੀ. ਚੈਨਲ ਰਾਹੀਂ ਦੇਸ਼ 'ਚ ਸਮਾਜਿਕ ਇਕਸੁਰਤਾ ਨੂੰ ਖਤਮ ਕੀਤਾ ਜਾ ਰਿਹਾ ਹੈ, ਜਿਸ ਨੂੰ ਭਾਰਤ ਵਰਗੇ ਦੇਸ਼ ਦੀ ਵੰਨ-ਸੁਵੰਨੀ ਤਹਿਜ਼ੀਬ 'ਚ ਕਤਈ ਤੌਰ 'ਤੇ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

Related image

ਕੈਟ ਦੇ ਕੌਮੀ ਪ੍ਰਧਾਨ ਬੀ. ਸੀ. ਭਰਤੀਆ ਤੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਜਾਵਡੇਕਰ ਨੂੰ ਭੇਜੀ ਚਿੱਠੀ ਵਿਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਸਿਰਫ ਭਾਰਤ ਵਿਚ ਸਗੋਂ ਸਭ ਤੋਂ ਉੱਚੇ ਵਿਸ਼ਵ ਮੰਚਾਂ 'ਤੇ ਵੀ ਦੇਸ਼ ਦੀਆਂ ਤਹਿਜ਼ੀਬੀ ਕਦਰਾਂ-ਕੀਮਤਾਂ ਦੀ ਜ਼ਬਰਦਸਤ ਪੈਰੋਕਾਰੀ ਕਰ ਰਹੇ ਹਨ। ਇਸ ਨਜ਼ਰੀਏ ਤੋਂ ਇਸ ਮਾਮਲੇ ਨੂੰ ਤੁਰੰਤ ਦੇਖਿਆ ਜਾਣਾ ਚਾਹੀਦਾ ਹੈ ਅਤੇ ਬਿੱਗ ਬੌਸ ਦੇ ਸ਼ੋਅ 'ਤੇ ਫੌਰੀ ਤੌਰ 'ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ।  



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News