ਸਲਮਾਨ ਨੇ ਮਾਹਿਰਾ ਸਾਹਮਣੇ ਖੋਲ੍ਹੇ ਪਾਰਸ ਦੇ ਸਾਰੇ ਰਾਜ਼ (ਵੀਡੀਓ)

1/18/2020 1:23:59 PM

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਸੀਜ਼ਨ 13 'ਵੀਕੈਂਡ ਕਾ ਵਾਰ' 'ਚ ਸਲਮਾਨ ਖਾਨ ਨੂੰ ਗੁੱਸਾ ਪਾਰਸ ਛਾਬੜਾ 'ਤੇ ਫੁੱਟਣ ਵਾਲਾ ਹੈ ਤੇ ਇਸ ਵਾਰ ਉਹ ਮਾਹਿਰਾ ਸ਼ਰਮਾ ਸਾਹਮਣੇ ਉਨ੍ਹਾਂ ਨੂੰ ਐਕਸਪੋਜ਼ ਕਰਨ ਵਾਲੇ ਹਨ। 'ਵੀਕੈਂਡ ਕਾ ਵਾਰ' ਦੇ ਪ੍ਰੋਮੋ 'ਚ ਸਲਮਾਨ ਖਾਨ ਨੇ ਪਾਰਸ ਛਾਬੜਾ ਨੂੰ ਕਿਹਾ ਕਿ ਮਾਹਿਰਾ ਸ਼ਰਮਾ ਨਾਲ ਉਨ੍ਹਾਂ ਦੀ ਬੌਂਡਿੰਗ ਦੋਸਤੀ ਤੋਂ ਜ਼ਿਆਦਾ ਦਿਖ ਰਹੀ ਹੈ। ਉਹ ਉਨ੍ਹਾਂ ਨੂੰ ਗਰਲਫਰੈਂਡ ਅਕਾਂਕਸ਼ਾ ਪੁਰੀ ਨਾਲ ਹੀ ਪਾਰਸ ਦੀ ਗੱਲਬਾਤ ਯਾਦ ਕਰਵਾਉਂਦੇ ਹਨ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਉਹ ਗੇਮ ਲਈ ਘਰ 'ਚ ਸਿਰਫ ਐਕਟਿੰਗ ਕਰਨਗੇ। ਪਾਰਸ ਨੇ ਸਲਮਾਨ ਨੂੰ ਕਿਹਾ ਕਿ ਇਹ ਸਭ 'ਬੇਕਾਰ ਦੀਆਂ ਗੱਲਾਂ' ਹਨ ਤੇ ਇਹ ਵੀ ਕਹਿ ਦਿੱਤਾ ਕਿ 'ਕ੍ਰਿਏਟਿਵਜ਼ ਨੂੰ ਕਹੋ ਕਿ ਉਹ ਅਜਿਹੀਆਂ ਚੀਜ਼ਾਂ ਨਾ ਕਰਨ।' ਸਲਮਾਨ ਨੂੰ ਗੁੱਸਾ ਆਇਆ ਤੇ ਉਨ੍ਹਾਂ ਕਿਹਾ ਕਿ ਕੋਈ ਕ੍ਰਿਏਟਿਵਜ਼ ਨਹੀਂ ਹੈ ਤੇ ਅਕਾਂਕਸ਼ਾ ਨੇ ਮੈਨੂੰ ਖੁਦ ਕਿਹਾ ਹੈ।

 
 
 
 
 
 
 
 
 
 
 
 
 
 

#asimriaz #asimanshi #himanshikhurana #asimriazfever #asimriazfanclub #asimriazarmy #asimriazsquad #asimriazwinninghearts #asimriazforwin #weloveasimriaz #wesupportasimriaz #westandbyasimriaz #staystrongasimriaz #supportrashamidesai #rashmidesai #rashamidesai #instagood #instadaily #mahirasharma #madhurimatuli #biggboss13 #biggboss13updates #rasim #anupre #yjhjk #sanjivani2 #yrhpk

A post shared by TELLYLOVER❤😘😘 (@kzkyjhjksanjivni) on Jan 17, 2020 at 8:07pm PST


ਇਨ੍ਹਾਂ ਸਾਰਿਆਂ ਦਰਮਿਆਨ ਪਾਰਸ ਖੁਦ ਬਾਰੇ ਸਫਾਈ ਦੇਣ ਲੱਗਦੇ ਹਨ ਤੇ ਘਰ ਵਾਲੇ ਉਨ੍ਹਾਂ ਨੂੰ ਬਹਿਸ ਨਾ ਕਰਨ ਲਈ ਕਹਿੰਦੇ ਹਨ। ਸਲਮਾਨ ਇੱਕੋ ਗੱਲ ਵਾਰ-ਵਾਰ ਕਹਿੰਦੇ ਹਨ ਕਿਉਂਕਿ ਘਰ ਵਾਲਿਆਂ ਨੂੰ ਕੋਈ ਕਲੂ ਨਹੀਂ ਮਿਲ ਰਿਹਾ ਹੁੰਦਾ ਹੈ। ਪਾਰਸ ਉਦੋਂ ਸਲਮਾਨ ਨੂੰ ਕਹਿੰਦੇ ਹਨ ਕਿ ਇਹ ਸਭ ਗਲਤ ਦਾਅਵੇ ਹਨ ਤੇ ਸਲਮਾਨ ਕਹਿੰਦੇ ਹਨ ਕਿ ਅਜਿਹੀ ਟੋਨ 'ਚ ਉਨ੍ਹਾਂ ਨਾਲ ਗੱਲ ਨਾ ਕਰਨ। ਸਲਮਾਨ ਉਨ੍ਹਾਂ ਨੂੰ ਕਹਿੰਦੇ ਹਨ, ''ਤੂ ਨਾ...ਆਪਣੀ ਆਵਾਜ਼ ਨੀਚੀ ਰੱਖ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News