ਸਲਮਾਨ ਖਾਨ ਦੀ #BeingHaangrry ਨਾਂ ਦੀ ਸ਼ਾਨਦਾਰ ਪਹਿਲ, ਘਰ-ਘਰ ਪਹੁੰਚਾ ਰਹੇ ਨੇ ਰਾਸ਼ਨ

5/7/2020 8:57:21 AM

ਜਲੰਧਰ (ਵੈੱਬ ਡੈਸਕ) — 'ਲੌਕ ਡਾਊਨ' ਦੌਰਾਨ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੇ ਰੋਜ਼ਾਨਾ ਹਜ਼ਾਰਾਂ ਮਜ਼ਦੂਰਾਂ ਅਤੇ ਗਰੀਬ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਕਰੋੜਾਂ ਰੁਪਏ ਟਰਾਂਸਫਰ ਕਰ ਰਹੇ ਹਨ। ਇਨ੍ਹਾਂ ਹੀ ਨਹੀਂ, ਹਾਲ ਵਿਚ ਸਲਮਾਨ ਖਾਨ ਨੇ ਆਪਣੇ ਕਰੀਬੀ ਦੋਸਤ ਅਤੇ ਕਾਂਗਰਸ ਪਾਰਟੀ ਦੇ ਨੇਤਾ ਬਾਬਾ ਸਿਦੀਕੀ ਦੇ ਜਰੀਏ ਵੀ ਗਰੀਬਾਂ ਨੂੰ ਟਰੱਕ ਵਿਚ ਰਾਸ਼ਨ ਭੇਜਿਆ ਸੀ। ਕੁਝ ਦਿਨ ਪਹਿਲਾਂ ਹੀ ਉਹ ਆਪਣੇ ਪਨਵੇਲਾ ਫਾਰਮ ਹਾਊਸ ਵਿਚ ਪਿੰਡ ਵਾਸੀਆਂ ਨੂੰ ਰਾਸ਼ਨ ਵੰਡਦੇ ਹੋਏ ਵੀ ਨਜ਼ਰ ਆਏ ਸਨ। ਹੁਣ ਸਲਮਾਨ ਖਾਨ ਨੇ ਆਪਣੀ ਇਕ ਚੈਰਿਟੀ ਸੰਸਥਾ 'ਬੀਇੰਗ ਹਿਊਮਨ' ਦੀ ਤਰਜ਼ 'ਤੇ 'ਬੀਇੰਗ ਹੰਗਰੀ' ਨਾਂ ਦੀ ਇਕ ਨਵੀਂ ਪਹਿਲ ਕੀਤੀ ਹੈ। ਇਸ ਪਹਿਲ ਦੇ ਤਹਿਤ ਸਲਮਾਨ ਖਾਨ ਲੋੜਵੰਦਾਂ ਨੂੰ ਰਾਸ਼ਨ ਪਹੁੰਚਾਉਣ ਲਈ 2 ਮਿੰਨੀ ਟਰੱਕਾਂ ਦੀ ਵਰਤੋਂ ਕਰ ਰਹੇ ਹਨ। 
Salman Khan
ਦੱਸ ਦੇਈਏ ਕਿ ਸਲਮਾਨ ਖਾਨ ਆਉਣ ਵਾਲੀ ਫਿਲਮ 'ਰਾਧੇ' ਦੀ ਸ਼ੂਟਿੰਗ ਦੌਰਾਨ ਯੂਨਿਟ ਦੇ ਲੋਕਾਂ ਲਈ ਖਾਣਾ ਪਕਾਉਣ ਲਈ ਵਰਤੇ ਜਾਣ ਵਾਲੇ ਟਰੱਕਾਂ ਨੂੰ ਰਾਸ਼ਨ ਟਰੱਕਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜੋ ਹੁਣ ਮੁੰਬਈ ਦੀਆਂ ਗਲੀਆਂ ਵਿਚ ਘੁੰਮਦੇ ਲੋਕਾਂ ਦੀ ਮਦਦ ਕਰ ਰਹੇ ਹਨ।
Salman Khan 
ਇਸ ਬਾਰੇ ਜਦੋਂ ਸਲਮਾਨ ਖਾਨ ਦੇ ਮੈਨੇਜਰ ਜੋਰਡੀ ਪਟੇਲ ਨਾਲ ਇਕ ਨਿੱਜੀ ਚੈਨਲ ਨੇ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇਹ ਫ਼ੂਡ ਟਰੱਕ ਪਿਛਲੇ 3-4 ਦਿਨਾਂ ਤੋਂ ਰਾਸ਼ਨ ਵੰਡਣ ਵਿਚ ਲੱਗੇ ਹੋਏ ਹਨ ਅਤੇ ਹੁਣ ਤਕ ਉਨ੍ਹਾਂ ਨੇ ਮੁੰਬਈ ਖਾਰ, ਸੈਂਟਾਕਰੂਜ਼, ਬਾਂਦਰਾ ਵਰਗੇ ਇਲਾਕਿਆਂ ਵਿਚ ਰਾਸ਼ਨ ਵੰਡਿਆ ਹੈ। ਜੋਰਡੀ ਨੇ ਦੱਸਿਆ ਕਿ ਰਾਸ਼ਨ ਦੇ ਹਰ ਪੈਕੇਟ ਵਿਚ ਦਾਲ, ਚਾਵਲ, ਆਟਾ ਨਮਕ ਵਰਗੀਆਂ ਮੁੱਢਲੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਹਨ ਅਤੇ ਹੁਣ ਤਕ ਲੋਕਾਂ ਵਿਚ 2500 ਤੋਂ 3000 ਪੈਕੇਟ ਵੰਡੇ ਜਾ ਚੁੱਕੇ ਹਨ। 

 
 
 
 
 
 
 
 
 
 
 
 
 
 

@jacquelinef143 @vanturiulia @rahulnarainkanal @imkamaalkhan @niketan_m @waluschaa @abhiraj88

A post shared by Salman Khan (@beingsalmankhan) on May 3, 2020 at 8:50am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News