ਸਲਮਾਨ ਦੇ ਚਚੇਰੇ ਭਰਾ ਦੀ ਮੌਤ, ਸਦਮੇ ''ਚ ਪੂਰਾ ਖਾਨ ਪਰਿਵਾਰ
3/31/2020 9:49:58 AM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਚਚੇਰੇ ਭਰਾ ਅਬਦੁੱਲ੍ਹਾ ਖਾਨ ਦਾ ਦਿਹਾਂਤ ਹੋ ਗਿਆ ਹੈ। ਉਹ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਭਾਰਤੀ ਸਨ। ਜਾਣਕਾਰੀ ਮੁਤਾਬਿਕ ਅਬਦੁੱਲ੍ਹਾ ਦੇ ਫੇਫੜਿਆਂ ਵਿਚ ਕਾਫੀ ਇਨਫੈਕਸ਼ਨ ਸੀ। ਦੋ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਹਸਪਤਾਲ ਵਿਚ ਭਾਰਤੀ ਕਰਵਾਇਆ ਗਿਆ ਸੀ। ਮੌਤ ਦੀ ਖ਼ਬਰ ਸੁਣਦੇ ਹੀ ਸਲਮਾਨ ਖਾਨ ਦਾ ਪਰਿਵਾਰ ਸੋਗ ਵਿਚ ਡੁੱਬ ਗਿਆ।
ਦੱਸ ਦੇਈਏ ਕਿ ਸਲਮਾਨ ਖਾਨ ਦੇ ਭਰਾ ਅਬਦੁੱਲ੍ਹਾ ਖਾਨ ਇਕ ਮਸ਼ਹੂਰ ਬਾਡੀ ਬਿਲਡਰ ਸਨ। ਸਲਮਾਨ ਖਾਨ ਨਾਲ ਉਸਦਾ ਰਿਸ਼ਤਾ ਕਾਫੀ ਖਾਸ ਸੀ। ਉਸ ਨੂੰ ਸਲਮਾਨ ਦੇ ਸਭ ਦੇ ਕਰੀਬੀ ਲੋਕਾਂ ਵਿੱਚੋਂ ਮੰਨਿਆ ਜਾਂਦਾ ਸੀ। ਸਲਮਾਨ ਤੇ ਅਬਦੁੱਲ੍ਹਾ ਖਾਨ ਨੇ ਬਾਡੀ ਬਿਲਡਿੰਗ ਦੀ ਟ੍ਰੇਨਿੰਗ ਇਕੱਠੇ ਕੀਤੀ ਸੀ।
Will always love you... pic.twitter.com/bz0tBbe4Ny
— Salman Khan (@BeingSalmanKhan) March 30, 2020
ਦੱਸਣਯੋਗ ਹੈ ਕਿ ਸਲਮਾਨ ਖਾਨ ਨੂੰ ਅਬਦੁੱਲ੍ਹਾ ਖਾਨ ਦੀ ਮੌਤ ਨਾਲ ਕਾਫੀ ਸਦਮਾ ਲੱਗਾ ਹੈ। ਦਿਹਾਂਤ ਦੇ ਕੁਝ ਦੇਰ ਬਾਅਦ ਹੀ ਸਲਮਾਨ ਨੇ ਆਪਣੇ ਟਵਿਟਰ ਤੇ ਭਰਾ ਅਬਦੁੱਲ੍ਹਾ ਖਾਨ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਅਬਦੁੱਲ੍ਹਾ ਦੀ ਤਸਵੀਰ ਪੋਸਟ ਕਰਦਿਆਂ ਲਿਖਿਆ, ''ਹਮੇਸ਼ਾ ਤੈਨੂੰ ਪਿਆਰ ਕਰਾਂਗੇ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ