''ਪੰਜਾਬ ਦੀ ਕੈਟਰੀਨਾ'' ਨੇ ਕੀਤੀ ਸਭ ਤੋਂ ਵੱਡੀ ਗ਼ਲਤੀ, ਕਿਹਾ ਹੁਣ ਹੋ ਰਿਹਾ ਹੈ ਪਛਤਾਵਾ
3/31/2020 11:34:34 AM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 1 ਹਫਤੇ ਤੋਂ 21 ਦਿਨ ਦੇ 'ਲੌਕ ਡਾਊਨ' ਦਾ ਐਲਾਨ ਕੀਤਾ ਹੈ। ਇਸ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਗਰੀਬ ਤਬਕੇ ਦੇ ਲੋਕਾਂ ਨੂੰ ਬਹੁਤ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ 'ਲੌਕ ਡਾਊਨ' ਦਾ ਅਸਰ ਟੀ. ਵੀ. ਇੰਡਸਟਰੀ 'ਤੇ ਵੀ ਹੋ ਰਿਹਾ ਹੈ। ਸ਼ਹਿਨਾਜ਼ ਕੌਰ ਗਿੱਲ ਦਾ ਇਕ ਰਿਐਲਟੀ ਸ਼ੋਅ 'ਕੋਰੋਨਾ ਵਾਇਰਸ' ਦੇ ਪ੍ਰਕੋਪ ਕਾਰਨ ਅਚਾਨਕ ਬੰਦ ਹੋ ਗਿਆ। ਹਾਲਾਂਕਿ ਸ਼ਹਿਨਾਜ਼ ਕੌਰ ਗਿੱਲ ਨੇ ਹੁਣ ਇਸਦਾ ਖੁਲਾਸਾ ਕੀਤਾ ਹੈ ਕਿ ਉਹ ਸ਼ੋਅ ਦਾ ਹਿੱਸਾ ਬਣਨ ਤੋਂ ਖੁਸ਼ ਨਹੀਂ ਸੀ ਅਤੇ ਇਸ ਨੂੰ ਆਪਣੀ ਵੱਡੀ ਗ਼ਲਤੀ ਮੰਨਦੀ ਹੈ।
'ਬਿਗ ਬੌਸ 13' ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਅਤੇ ਪਾਰਸ ਛਾਬੜਾ ਇਕ ਹੋਰ ਰਿਐਲਟੀ ਸ਼ੋਅ ਵਿਚ ਨਜ਼ਰ ਆਉਣ ਵਾਲੇ ਹਨ। ਇਸ ਸ਼ੋਅ ਵਿਚ ਉਹ ਆਪਣਾ ਲਾਈਫ ਪਾਟਰਨ ਲੱਭਣ ਆਏ ਸਨ। ਖ਼ਬਰਾਂ ਮੁਤਾਬਿਕ ਦੋਹਾਂ 'ਤੇ ਸ਼ੋਅ ਵਿਚ ਸਹੀ ਤਰ੍ਹਾਂ ਕੰਮ ਨਾ ਕਰਨ ਦੇ ਦੋਸ਼ ਲੱਗੇ ਸਨ, ਜਿਸ ਕਰਕੇ ਸ਼ੋਅ ਬੰਦ ਕਰਨਾ ਪਿਆ। ਕਿਹਾ ਜਾ ਰਿਹਾ ਹੈ ਕਿ ਸ਼ਹਿਨਾਜ਼ ਸਿਧਾਰਥ ਸ਼ੁਕਲਾ ਲਈ ਆਪਣੀ ਫੀਲਿੰਗਸ ਕਾਰਨ ਜ਼ਿਆਦਾ ਖੁੱਲ੍ਹ ਨਹੀਂ ਸਕੀ।
ਦੱਸਣਯੋਗ ਹੈ ਕਿ ਸ਼ੋਅ ਵਿਚ ਸ਼ਹਿਨਾਜ਼ ਨੇ ਇਹ ਵੀ ਸਵੀਕਾਰ ਕੀਤਾ ਕਿ ਉਹ ਸਿਧਾਰਥ ਨਾਲ ਪਿਆਰ ਕਰਦੀ ਹੈ ਅਤੇ ਉਹ ਕਿਸੇ ਹੋਰ ਨਾਲ ਨਹੀਂ ਜੁੜ ਸਕਦੀ। ਹੁਣ ਸ਼ੋਅ ਖ਼ਤਮ ਹੋ ਗਿਆ ਹੈ। ਸ਼ਹਿਨਾਜ਼ ਦਾ ਕਹਿਣਾ ਹੈ ਕਿ ਇਸ ਸਵੰਬਰ ਸ਼ੋਅ ਨੂੰ ਸਾਇਨ ਕਰਨਾ ਉਸ ਦੀ ਵੱਡੀ ਗ਼ਲਤੀ ਹੈ। ਇਕ ਇੰਟਰਵਿਊ ਵਿਚ ਸ਼ਹਿਨਾਜ਼ ਨੇ ਕਿਹਾ ਕਿ, 'ਮੁਝਸੇ ਸ਼ਾਦੀ ਕਰੋਗੇ' ਉੱਤੇ ਦਸਤਖਤ ਕਰਨ ਤੋਂ ਪਹਿਲਾ ਮੈਂ ਸੋਚਿਆ ਨਹੀਂ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ