ਸਲਮਾਨ ਖਾਨ ਦੇ ਹਮਸ਼ਕਲ ਹਨ ਇਹ 3 ਸ਼ਖਸ, ਫੈਨਜ਼ ਵੀ ਦੇਖ ਕੇ ਖਾ ਜਾਂਦੇ ਹਨ ਧੋਖਾ

6/30/2019 9:02:21 AM

ਮੁੰਬਈ(ਬਿਊਰੋ)— ਬਾਲੀਵੁੱਡ ਸਟਾਰ ਸਲਮਾਨ ਖਾਨ ਦੀ ਦੀਵਾਨਗੀ ਸਾਰੀ ਦੁਨੀਆ 'ਚ ਦੇਖਣ ਨੂੰ ਮਿਲ ਜਾਂਦੀ ਹੈ। 53 ਸਾਲਾ ਐਕਟਰ ਸਲਮਾਨ ਅਜੇ ਵੀ ਇੰਡਸਟਰੀ 'ਚ ਕਾਫੀ ਐਕਟਿਵ ਹਨ। ਉਨ੍ਹਾਂ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਭਾਰਤ' ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਫੈਨਜ਼ ਦੀ ਗਿਣਤੀ ਵੀ ਕਿਸੇ ਤੋਂ ਘੱਟ ਨਹੀ। ਜਿਸ ਕਾਰਨ ਸਲਮਾਨ ਦੇ ਨਾਲ-ਨਾਲ ਮੁਸ਼ਕਲ ਉਨ੍ਹਾਂ ਦੇ ਹਮਸ਼ਕਲਾਂ ਨੂੰ ਵੀ ਹੋ ਜਾਂਦੀ ਹੈ। ਹੁਣ ਤੁਹਾਨੂੰ ਮਿਲਵਾਉਂਦੇ ਹਾਂ ਸਲਮਾਨ ਦੇ ਹਮਸ਼ਕਲਾਂ ਨੂੰ, ਜੋ ਅਕਸਰ ਪਾਪੂਲੈਰਟੀ ਕਰਕੇ ਮੁਸੀਬਤ 'ਚ ਫਸ ਜਾਂਦੇ ਹਨ।
PunjabKesari
ਪਰਵੇਜ਼ ਕਾਜ਼ੀ— ਸਲਮਾਨ ਦੇ ਹਮਸ਼ਕਲਾਂ 'ਚ ਸਭ ਤੋਂ ਪਹਿਲਾਂ ਨਾਂ ਹੈ ਪਰਵੇਜ਼ ਕਾਜ਼ੀ ਦਾ ਹੈ। ਪਰਵੇਜ਼ ਪੇਸ਼ੇ ਤੋਂ ਇਕ ਮਾਡਲ ਹੈ ਤੇ ਕਈ ਇਸ਼ਤਿਹਾਰਾਂ 'ਚ ਵੀ ਨਜ਼ਰ ਆ ਚੁੱਕਿਆ ਹੈ। ਪਰਵੇਜ਼ ਦੀ ਸ਼ਕਲ ਸਲਮਾਨ ਨਾਲ ਖੂਬ ਮਿਲਦੀ ਹੈ। ਉਹ ਅਸਕਰ ਸਲਮਾਨ ਦੀ ਫਿਲਮਾਂ 'ਚ ਨਜ਼ਰ ਵੀ ਆਉਂਦਾ ਹੈ ਅਤੇ ਲੋਕ ਅਕਸਰ ਪਰਵੇਜ਼ ਨੂੰ ਸਲਮਾਨ ਸਮਝ ਲੈਂਦੇ ਹਨ।
PunjabKesari
ਨਜ਼ੀਮ ਖਾਨ— ਨਜ਼ੀਮ ਖਾਨ ਸਲਮਾਨ ਖਾਨ ਦੀ ਤਰ੍ਹਾਂ ਨਜ਼ਰ ਆਉਣ ਬਾਲਾ ਦੂਜਾ ਇਨਸਾਨ ਹੈ ਜੋ ਅਫਗਾਨਿਸਤਾਨ ਦਾ ਰਹਿਣ ਵਾਲਾ ਹੈ। ਸਲਮਾਨ ਜਿਹੀ ਲੁੱਕ ਪਾਉਣ ਲਈ ਨਜ਼ੀਮ ਨੇ 6-7 ਸਾਲ ਦੀ ਉਮਰ ਤੋਂ ਹੀ ਜਿੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਨਜ਼ੀਮ ਨੇ ਸਲਮਾਨ ਨਾਲ 'ਬਜਰੰਗੀ ਭਾਈਜਾਨ' ਤੇ 'ਪ੍ਰੇਮ ਰਤਨ ਧੰਨ ਪਾਇਓ' ਫਿਲਮ 'ਚ ਕੰਮ ਕੀਤਾ ਹੈ।
PunjabKesari
ਹਸਨੈਨ ਸਲੀਮ— ਸਲਮਾਨ ਦੇ ਹਮਸ਼ਕਲ ਭਾਰਤ ਦੇ ਨਾਲ ਗੁਆਂਢੀ ਮੁਲਕ ਪਾਕਿਸਤਾਨ ਦਾ ਰਹਿਣ ਵਾਲਾ ਹਸਨੈਨ ਸਲੀਮ ਵੀ ਹੈ। ਸਿਆਲਕੋਟ ਦੀਆਂ ਸੜਕਾਂ 'ਤੇ ਜਦੋਂ ਹਸਨੈਨ ਨਿਕਲਦਾ ਹੈ ਤਾਂ ਟ੍ਰੈਫਿਕ ਜਾਮ ਲੱਗ ਜਾਂਦਾ ਹੈ ਤੇ ਲੋਕ ਉਨ੍ਹਾਂ ਨੂੰ ਦੇਖਣ ਲਈ ਗੱਡੀਆਂ ਰੋਕ ਲੈਂਦੇ ਹਨ।
PunjabKesari
ਜੇਕਰ ਭਾਈਜਾਨ ਸਲਮਾਨ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਉਹ ਆਪਣੀ ਆਉਣ ਵਾਲੀ ਫਿਲਮ 'ਦਬੰਗ 3' ਦੀ ਸ਼ੂਟਿੰਗ 'ਚ ਬਿਜ਼ੀ ਹਨ। ਜਿਸ 'ਚ ਸਲਮਾਨ ਦੇ ਨਾਲ ਸੋਨਾਕਸ਼ੀ ਸਿਨਹਾ ਵੀ ਨਜ਼ਰ ਆਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News