ਇਕ ਵਾਰ ਫਿਰ ਸੁਰਖੀਆਂ ''ਚ ਛਾਈ ਸ਼ਾਹਰੁਖ ਦੀ ਧੀ ਸੁਹਾਨਾ
6/30/2019 9:26:39 AM

ਮੁੰਬਈ(ਬਿਊਰੋ)— ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਅਕਸਰ ਹੀ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ ਪਰ ਇਸ ਵਾਰ ਸੁਨਾਹਾ ਦੇ ਸੁਰਖੀਆਂ 'ਚ ਆਉਣ ਦਾ ਕਾਰਨ ਕੁਝ ਹੋਰ ਹੀ ਹੈ। ਆਪਣੇ ਗਲੈਮਰਸ ਲੁਕਸ ਅਤੇ ਫੈਸ਼ਨ ਸੈਨਜ਼ ਕਰਕੇ ਜਾਣੀ ਜਾਂਦੀ ਸੁਹਾਨਾ ਵਿਦੇਸ਼ 'ਚ ਰਹਿ ਕੇ ਪੜਾਈ ਕਰ ਰਹੀ ਹੈ। ਇਸੇ ਦੌਰਾਨ ਸੁਹਾਨਾ ਗ੍ਰੇਜੂਏਸ਼ਨ ਸੈਰੇਮਨੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਗੌਰੀ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਸੁਹਾਨਾ ਨੂੰ ਸੈਰਮਨੀ ਦੇ ਦੌਰਾਨ ਐਵਾਰਡ ਮਿਲ ਰਿਹਾ ਹੈ। ਸੁਹਾਨਾ ਖਾਨ ਦਾ ਵੀਡੀਓ ਸ਼ੇਅਰ ਕਰਦੇ ਹੋਏ ਗੌਰੀ ਖਾਨ ਮਾਣ ਮਹਿਸੂਸ ਕਰ ਰਹੀ ਸੀ।
The Russel cup for exceptional contribution to drama. 👏
A post shared by Gauri Khan (@gaurikhan) on Jun 28, 2019 at 8:14am PDT
ਇਸ ਵੀਡੀਓ ਨੂੰ ਦੇਖ ਕਈ ਫਿਲਮੀ ਸਿਤਾਰਿਆਂ ਨੇ ਸੁਹਾਨਾ ਨੂੰ ਵਧਾਈ ਵੀ ਦਿੱਤੀ। ਉਧਰ ਸ਼ਾਹਰੁਖ ਨੇ ਵੀ ਸੁਹਾਨਾ ਨੂੰ ਇਕ ਖਾਸ ਪੈਗਾਮ ਦਿੱਤਾ ਹੈ। ਉਨ੍ਹਾਂ ਕਿਹਾ ਸਕੂਲ ਖਤਮ ਹੋਇਆ ਹੈ, ਸਿੱਖਣਾ ਨਹੀਂ।ਗੌਰੀ ਨੇ ਸੈਰੇਮਨੀ ਦਾ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖ ਸੁਹਾਨਾ ਨੂੰ ਐਵਾਰਡ ਮਿਲਣ ਦਾ ਕਾਰਨ ਵੀ ਦੱਸਿਆ। ਗੌਰੀ ਨੇ ਲਿਖਿਆ, ''ਡਰਾਮਾ ਦੀ ਫੀਲਡ 'ਚ ਬੇਮਿਸਾਲ ਕੰਮ ਕਰਨ ਲਈ ਰਸੇਲ ਕੱਪ ਮਿਲਿਆ।''” ਸੁਹਾਨਾ ਬਾਲੀਵੁੱਡ ਤੋਂ ਦੂਰ ਹੋਣ ਤੋਂ ਬਾਅਦ ਵੀ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਉਹ ਜਲਦ ਹੀ ਬਾਲੀਵੁੱਡ 'ਚ ਆਪਣਾ ਡੈਬਿਊ ਕਰ ਸਕਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ