ਹੁਣ ਸਲਮਾਨ ਬਣਨਗੇ ਹੌਰਰ ਫਿਲਮ ਲਈ ''ਆਦਮਖੋਰ''

4/7/2019 3:14:50 PM

ਮੁੰਬਈ (ਬਿਊਰੋ) — ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਦਬੰਗ 3' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ ਤੋਂ ਬਾਅਦ ਉਹ ਇਕ ਹੌਰਰ ਫਿਲਮ ਬਣਾਉਣਗੇ। ਜੀ ਹਾਂ, ਇਸ ਫਿਲਮ ਨੂੰ ਸਲਮਾਨ ਆਪਣੇ ਪ੍ਰੋਡਕਸ਼ਨ ਹਾਊਸ 'ਚ ਬਣਾਉਣਗੇ। ਇਸ ਦਾ ਟਾਈਟਲ ਵੀ ਉਨ੍ਹਾਂ ਨੇ 'ਆਦਮਖੋਰ' ਚੁਣਿਆ ਹੈ।

ਜਾਣਕਾਰੀ ਮੁਤਾਬਕ ਇਸ ਫਿਲਮ ਦਾ ਟਾਈਟਲ ਇੰਡੀਅਨ ਮੋਸ਼ਨ ਪਿਕਚਰਸ ਐਸੋਸੀਏਸ਼ਨ ਦੇ ਨਾਲ ਰਜਿਸਟਰ ਕਰਵਾਇਆ ਗਿਆ ਪਰ ਹਾਲੇ ਤਕ ਇਹ ਸਾਫ ਨਹੀਂ ਹੈ ਕਿ ਸਲਮਾਨ ਇਸ ਫਿਲਮ 'ਚ ਖੁਦ ਐਕਟਿੰਗ ਕਰਨਗੇ ਜਾਂ ਨਹੀ। ਇਸ ਤੋਂ ਇਲਾਵਾ ਸਲਮਾਨ ਇਸ ਈਦ 'ਤੇ ਫਿਲਮ 'ਭਾਰਤ' ਲੈ ਕੇ ਆ ਰਹੇ ਹਨ ਜਦੋਂਕਿ ਉਨ੍ਹਾਂ ਦੀ ਫਿਲਮ 'ਦਬੰਗ 3' ਦੀ ਸ਼ੂਟਿੰਗ ਚੱਲ ਰਹੀ ਹੈ, ਜੋ ਇਸੇ ਸਾਲ ਦਸੰਬਰ 'ਚ ਰਿਲੀਜ਼ ਹੋਣੀ ਹੈ। ਇਨ੍ਹਾਂ ਤੋਂ ਇਲਾਵਾ ਵੀ ਸਲਮਾਨ ਕੋਲ 'ਇੰਸ਼ਾਅੱਲ੍ਹਾ' ਤੇ 'ਕਿੱਕ 2' ਜਿਹੀਆਂ ਫਿਲਮਾਂ ਦੇ ਆਫਰ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News