ਆਪਣੇ ਪ੍ਰਸ਼ੰਸਕਾਂ ਦਾ ਪਿਆਰ ਦੇਖ ਕੇ ਸਲਮਾਨ ਦੀਆਂ ਅੱਖਾਂ ''ਚ ਆਏ ਹੰਝੂ, ਵੀਡੀਓ ਵਾਇਰਲ

12/28/2019 4:01:37 PM

ਜਲੰਧਰ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੇ ਬੀਤੇ ਦਿਨੀਂ ਆਪਣਾ 54ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਉਨ੍ਹਾਂ ਨੇ ਆਪਣਾ ਬਰਥਡੇ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਮਨਾਇਆ। ਇਸ ਦੌਰਾਨ ਸਲਮਾਨ ਖਾਨ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਬਾਲਕਨੀ 'ਚ ਵੀ ਆਏ। ਇਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੇ ਪ੍ਰਸ਼ੰਸਕਾਂ ਦਾ ਉਨ੍ਹਾਂ ਪ੍ਰਤੀ ਪਿਆਰ ਦੇ ਕੇ ਰੋ ਪਏ ਸਨ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸਲਮਾਨ ਖਾਨ ਆਪਣੇ ਪ੍ਰਸ਼ੰਸਕਾਂ ਵੱਲ ਹੱਥ ਹਿਲਾਉਂਦੇ ਹੋਏ ਰੋ ਪੈਂਦੇ ਹਨ। ਅੱਖਾਂ 'ਚ ਹੰਝੂ ਭਰੇ ਸਲਮਾਨ ਖਾਨ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸਲਮਾਨ ਖਾਨ ਨੂੰ ਜਨਮਦਿਨ 'ਤੇ ਇਕ ਖਾਸ ਤੋਹਫਾ ਵੀ ਮਿਲਿਆ ਹੈ।

 
 
 
 
 
 
 
 
 
 
 
 
 
 

Follow @beingsalmankhanic . . . . #beingsalmankhan #beinghuman #beingintouch #beinghumanecycle #salmankhanfilms #skf #bharatinmalta #salmankhanventures #bharat #race3 #bollywood #dabanggtour #beinghumanjewellery #beinghumanclothing #biggboss12 #bb12 #dabangg3 #tigerzindahai #dabanggtournepal #bharateid2019 #kick2 #kick2xmas2019

A post shared by shaheed shaik 27 (@beingsalmankhanic) on Dec 27, 2019 at 6:39pm PST


ਦਰਅਸਲ, ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਦੇ ਘਰ ਇਕ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਸਲਮਾਨ ਖਾਨ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫਿਲਮ 'ਦਬੰਗ 3' ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਫਿਲਮ 'ਚ ਉਨ੍ਹਾਂ ਨਾਲ ਸੋਨਾਕਸ਼ੀ ਸਿਨ੍ਹਾ ਨਜ਼ਰ ਆਈ।

 

 
 
 
 
 
 
 
 
 
 
 
 
 
 

@beingsalmankhan thanking his fans for unconditional love and support on his birthday. • Follow @all_about_indiaaa for more content. • #allaboutindia #all_about_India #salman #salmankhan #dabangg #bollywood #beingsalmankhan #beinghuman #tigerzindahai #bharat #biggboss #salmankhanfans #salmaniacs #radhe #tiger #salmankhanno #salmankhanfilms #worldwide #love #katrinakaif #salmankhanworldwidefans #salmanspreadslove #sultan #salmankhanmerijaan #srk #duskadum #salmankhankingofbollywood #salmankhanrules #beingsalman #india

A post shared by All About India (@all_about_indiaaa) on Dec 27, 2019 at 1:15pm PST

ਦੱਸਣਯੋਗ ਹੈ ਕਿ 'ਦਬੰਗ' ਸਲਮਾਨ ਖਾਨ ਦਾ ਅੱਜ 54ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। 'ਮੈਨੇ ਪਿਆਰ ਕਿਆ', 'ਅੰਦਾਜ਼ ਆਪਣਾ-ਆਪਣਾ', 'ਹਮ ਆਪਕੇ ਹੈ ਕੌਣ', 'ਦਬੰਗ' ਅਤੇ 'ਬਜ਼ਰੰਗੀ ਭਾਈਜ਼ਾਨ' ਆਦਿ ਸੁਪਰਹਿੱਟ ਫਿਲਮਾਂ ਦੇ ਚੁੱਕੇ ਹਨ। ਸਲਮਾਨ ਦਾ ਜਨਮ ਮੱਧ ਪ੍ਰਦੇਸ਼ ਦੇ ਇੰਦੌਰ 'ਚ 27 ਦਸੰਬਰ, 1965 ਨੂੰ ਹੋਇਆ। ਉਨ੍ਹਾਂ ਦਾ ਪੂਰਾ ਨਾਂ ਅਬਦੁੱਲ ਰਾਸ਼ਿਦ ਸਲੀਮ ਸਲਮਾਨ ਖਾਨ ਹੈ। ਉਹ ਮਸ਼ਹੂਰ ਪਟਕਥਾ ਲੇਖਕ ਸਲੀਮ ਖਾਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਸਲਮਾ ਦੇ ਵੱਡੇ ਬੇਟੇ ਹਨ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News