ਰੋਹਿਤ ਸ਼ੈੱਟੀ ਨੇ ਲਾਈ ਸਿਧਾਰਥ ਦੀ ਕਲਾਸ, ਫੁੱਟ-ਫੁੱਟ ਕੇ ਲੱਗੇ ਰੋਣ (ਵੀਡੀਓ)

12/28/2019 4:49:56 PM

ਨਵੀਂ ਦਿੱਲੀ (ਬਿਊਰੋ) : ਟੀ. ਵੀ. 'ਤੇ ਆਉਣ ਵਾਲਾ ਵਿਵਾਦਤ ਸ਼ੋਅ 'ਬਿੱਗ ਬੌਸ 13' ਤੇਜ਼ੀ ਨਾਲ ਫਾਈਨਲ ਵੱਲ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦਰਸ਼ਕਾਂ ਨੂੰ ਸ਼ੋਅ 'ਚ ਭਰਪੂਰ ਡਰਾਮਾ ਵੀ ਦੇਖਣ ਨੂੰ ਮਿਲ ਰਿਹਾ ਹੈ। ਕੰਟੈਸਟੈਂਟ ਜਿੱਤ ਨੂੰ ਲੈ ਕੇ ਇਕ ਨਵੀਂ ਹੀ ਖੇਡ ਖੇਡਦੇ ਨਜ਼ਰ ਆ ਰਹੇ ਹਨ। ਉੱਥੇ ਹੀ ਹੁਣ ਆਉਣ ਵਾਲਾ ਐਪੀਸੋਡ ਘਰ ਦੇ ਕੁਝ ਮੁਕਾਬਲੇਬਾਜ਼ਾਂ 'ਤੇ ਭਾਰੀ ਪੈ ਸਕਦਾ ਹੈ ਕਿਉਂਕਿ ਜਲਦ ਹੀ ਘਰ 'ਚ ਬਾਲੀਵੁੱਡ ਡਾਇਰੈਕਟਰ ਤੇ ਪ੍ਰੋਡਿਊਸਰ ਰੋਹਿਤ ਸ਼ੈੱਟੀ ਦੀ ਐਂਟਰੀ ਹੋਣ ਵਾਲੀ ਹੈ। ਉਨ੍ਹਾਂ ਦੇ ਆਉਣ ਨਾਲ ਹੀ ਕੁਝ ਲੋਕਾਂ ਦੀ ਮੁਸੀਬਤ ਵਧਦੀ ਨਜ਼ਰ ਆਵੇਗੀ। ਅੱਜ ਹੋਣ ਵਾਲਾ 'ਵੀਕੈਂਡ ਕਾ ਵਾਰ' ਤੋਂ ਪਹਿਲਾਂ ਘਰ 'ਚ ਆਸਿਮ ਰਿਆਜ਼ ਤੇ ਸਿਧਾਰਥ ਸ਼ੁਕਲਾ ਵਿਚਕਾਰ ਬਹਿਸਬਾਜ਼ੀ ਦੇਖਣ ਦੇ ਨਾਲ ਹੀ ਘਰ 'ਚ ਡਾਇਰੈਕਟਰ ਤੇ ਪ੍ਰੋਡਿਊਸਰ ਰੋਹਿਤ ਸ਼ੈੱਚਟੀ ਦੀ ਐਂਟਰੀ ਇਕ ਵੱਖਰਾ ਹੀ ਟਵਿਸਟ ਲਿਆਉਣ ਵਾਲੀ ਹੈ।

 

 
 
 
 
 
 
 
 
 
 
 
 
 
 

Kya @itsrohitshetty bana payenge @asimriaz77.official aur @realsidharthshukla ko phir ek baar dost? Watch this tonight at 9 PM. Anytime on @voot @vivo_india @daburamlaindia @bharat.pe @beingsalmankhan #BiggBoss #BiggBoss13 #BB13 #SalmanKhan

A post shared by Colors TV (@colorstv) on Dec 27, 2019 at 11:46pm PST

ਸ਼ੋਅ ਦਾ ਇਕ ਪ੍ਰੋਮੋ ਜਾਰੀ ਹੋਇਆ ਹੈ। ਇਸ 'ਚ ਦਿਖਾਇਆ ਗਿਆ ਹੈ ਕਿ ਰੋਹਿਤ ਸ਼ੈੱਟੀ ਘਰ ਅੰਦਰ ਜਾਂਦੀ ਹੀ ਆਸਿਮ ਤੇ ਸਿਧਾਰਥ ਦੀ ਕਲਾਸ਼ ਲਾਉਂਦੇ ਹਨ। ਅਸਲ 'ਚ ਘਰ 'ਚ ਕੰਮ ਨੂੰ ਲੈ ਕੇ ਆਸਿਮ ਰਿਆਜ਼ ਤੇ ਸਿਧਾਰਥ ਸ਼ੁਕਲਾ ਵਿਚਕਾਰ ਇਕ ਵਾਰ ਫਿਰ ਲੜਾਈ ਸ਼ੁਰੂ ਹੁੰਦੀ ਹੈ। ਇਸ ਤੋਂ ਬਾਅਦ ਉਦੋਂ ਅਚਾਨਕ ਰੋਹਿਤ ਸ਼ੈੱਟੀ ਦੀ ਐਂਟਰੀ ਹੁੰਦੀ ਹੈ। ਉਨ੍ਹਾਂ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਜਾਂਦੇ ਹਨ। ਫਿਰ ਕੀ ਸੀ ਰੋਹਿਤ ਸ਼ੈੱਟੀ ਸਾਰੇ ਘਰਵਾਲਿਆਂ ਨੂੰ ਦੂਸਰੇ ਕਮਰੇ 'ਚ ਭੇਜ ਦਿੰਦੇ ਹਨ ਤੇ ਇਕੱਲੇ ਸਿਧਾਰਥ ਤੇ ਆਸਿਮ ਨਾਲ ਗੱਲ ਕਰਦੇ ਹਨ। ਰੋਹਿਤ ਸਿਧਾਰਥ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਆਖਿਰ ਤੂੰ ਇੰਨੇ ਗੁੱਸੇ 'ਚ ਕਿਉਂ ਹੈਂ? ਇਸ ਦੇ ਨਾਲ ਹੀ ਰੋਹਿਤ ਆਸਿਮ ਨਾਲ ਵੀ ਗੱਲ ਕਰਦੇ ਹਨ ਤੇ ਇਸ ਗੱਲ ਦਾ ਯਕੀਨ ਦਿਵਾਉਂਦੇ ਹਨ ਕਿ ਅਜਿਹਾ ਨਹੀਂ ਕਿ ਹਰ ਵਾਲ ਸਿਧਾਰਥ ਦਾ ਸਾਥ ਲਿਆ ਜਾਂਦਾ ਹੈ। ਰੋਹਿਤ ਸ਼ੈੱਟੀ ਦੀਆਂ ਗੱਲਾਂ ਸੁਣ ਕੇ ਸਿਧਾਰਥ ਦੇ ਹੰਝੂ ਨਿਕਲ ਆਉਂਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News