ਫੈਨ ਦਾ ਫੋਨ ਖੋਹਣਾ ਸਲਮਾਨ ਖਾਨ ਨੂੰ ਪਿਆ ਮਹਿੰਗਾ, NSUI ਨੇ ਗੋਆ ’ਚ ਐਂਟਰੀ ਬੈਨ ਕਰਨ ਦੀ ਕੀਤੀ ਮੰਗ

1/29/2020 12:16:00 PM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਸਲਮਾਨ ਖਾਨ ਹਾਲ ਹੀ ਵਿਚ ਆਪਣੇ ਇਕ ਵੀਡੀਓ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਆ ਗਏ ਹਨ। ਦਰਅਸਲ, ਗੋਆ ਏਅਰਪੋਰਟ ’ਤੇ ਸਲਮਾਨ ਖਾਨ ਨਾਲ ਸੈਲਫੀ ਲੈਣ ਲਈ ਇਕ ਫੈਨ ਉਨ੍ਹਾਂ ਦੇ ਅੱਗੇ-ਅੱਗੇ ਚੱਲ ਰਿਹਾ ਸੀ ਪਰ ਸਲਮਾਨ ਖਾਨ ਨੇ ਉਸ ਫੈਨ ਦਾ ਮੋਬਾਇਲ ਖੋਹ ਲਿਆ।

 
 
 
 
 
 
 
 
 
 
 
 
 
 

You should ask permission before you take his pics 😀🙈😮 . . Follow ➡@salman_my_love ▪ ▪ ▪ ▪ @beingsalmankhan #beingsalmankhan #beinghuman #beinghumanjwellery #sonytv #salmankhan #pinkvilla #zoom #bollywood #turkiye #bollywoodlife #bigboss #dabang3 #tigerzindahai #bigboss11 #colorstv #khan #radhe #mylove #superstar #love #race3 #duskadum #india  #sonytv# kathrinakaif #dabangtour#bharath #bigboss13 😍😍💖💙💜💛💚❤

A post shared by Salman Jaanu (@salman_my_love) on Jan 28, 2020 at 1:34am PST


ਸਲਮਾਨ ਖਾਨ ਦਾ ਅਜਿਹਾ ਸੁਭਾਅ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਹੁਣ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਨੇ ਗੋਆ ਦੇ ਸੀਐੱਮ ਪ੍ਰਮੋਦ ਸਾਵੰਤ ਨਾਲ ਸਲਮਾਨ ਖਾਨ ਦੀ ਗੋਆ ਵਿਚ ਐਂਟਰੀ ਬੈਨ ਕਰਨ ਦੀ ਉਦੋਂ ਤੱਕ ਮੰਗ ਕੀਤੀ ਹੈ, ਜਦੋਂ ਤੱਕ ਸਲਮਾਨ ਖਾਨ ਜਨਤਕ ਤੌਰ 'ਤੇ ਮੁਆਫੀ ਨਹੀਂ ਮੰਗ ਲੈਂਦੇ। ਉਥੇ ਹੀ, ਗੋਆ ਦੇ ਜਨਰਲ ਸਕੱਤਰ ਅਤੇ ਸਾਬਕਾ ਸੰਸਦ ਨਰਿੰਦਰ ਸਵਾਈਕਰ ਨੇ ਵੀ ਸਲਮਾਨ ਖਾਨ ਦੇ ਇਸ ਵਿਵਹਾਰ ਨੂੰ ਬੇਹੱਦ ਹੀ ਬੇਕਾਰ ਦੱਸਿਆ।



ਇਸ ਦੇ ਨਾਲ ਹੀ ਦੱਖਣੀ ਗੋਆ ਦੇ ਭਾਜਪਾ ਦੇ ਜਨਰਲ ਸੈਕਟਰੀ ਨਵੀਨ ਪਾਈਕਰ ਨੇ ਟਵੀਟ ਕਰਦਿਆਂ ਲਿਖਿਆ, "ਅੰਕਲ, ਇਹ ਗੋਆ 'ਚ ਵਿਵਹਾਰ ਦਾ ਤਰੀਕਾ ਨਹੀਂ ਹੈ। ਇਹ ਮੁੰਬਈ ਦਾ ਫੁੱਟਪਾਥ ਨਹੀਂ ਹੈ, ਜਿੱਥੇ ਤੁਸੀਂ ਆਪਣੀ ਕਾਰ ਨਾਲ ਲੋਕਾਂ ਨੂੰ ਕੁਚਲ ਕੇ ਚਲੇ ਜਾਵੋ। ਸਲਮਾਨ ਖਾਨ ਤੁਹਾਨੂੰ ਮੁਆਫੀ ਮੰਗਣੀ ਚਾਹੀਦੀ ਹੈ।"



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News