ਪੰਜਾਬ ਸਰਕਾਰ ਵਲੋਂ 18 ਸ਼ਖਸੀਅਤਾਂ ਦਾ ''ਯੂਥ ਆਈਕਨ ਐਵਾਰਡ'' ਨਾਲ ਹੋਵੇਗਾ ਸਨਮਾਨ

1/29/2020 12:39:50 PM

ਮੋਹਾਲੀ (ਨਿਆਮੀਆਂ) — ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵਲੋਂ ਸੂਬੇ ਦੀ ਨੌਜਵਾਨੀ ਦੇ ਸਰਬਪੱਖੀ ਵਿਕਾਸ ਤੇ ਨਵੀਂ ਊਰਜਾ ਉਦੇਸ਼ ਨਾਲ 30 ਤੇ 31 ਜਨਵਰੀ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 'ਪੰਜਾਬ ਰਾਜ ਯੁਵਕ ਮੇਲੇ 2020' ਦਾ ਆਯੋਜਨ ਜੋਸ਼ੋ-ਖਰੋਸ਼ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਆਰ. ਐੱਸ. ਬਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਖੇਡਾਂ, ਸਿਨੇਮਾ, ਸੰਗੀਤ, ਕਲਾ ਤੇ ਸੱਭਿਆਚਾਰ ਦੇ ਖੇਤਰ 'ਚ ਪੰਜਾਬੀ ਦੀਆਂ ਅਜਿਹੀਆਂ ਨੌਜਵਾਨ ਸ਼ਖਸੀਅਤਾਂ ਨੂੰ 'ਪੰਜਾਬ ਯੂਥ ਆਈਕਨ' ਪੁਰਸਕਾਰ 2020 ਨਾਲ ਸਨਮਾਨਿਤ ਕਰੇਗੀ, ਜਿਨ੍ਹਾਂ ਨੇ ਆਪਣੀਆਂ ਪ੍ਰਾਪਤੀਆਂ ਨਾਲ ਨਾ ਸਿਰਫ ਆਪਣਾ ਨਾਂ ਰੌਸ਼ਨਾਇਆ ਹੈ ਸਗੋਂ ਸਮੁੱਚੀ ਕੌਮ ਦਾ ਮਾਣ ਵਧਾਇਆ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਨੌਜਵਾਨਾਂ ਲਈ ਆਦਰਸ਼ ਬਣੀਆਂ ਤੇ ਸੂਬੇ ਦਾ ਨਾਮ ਬੁਲੰਦੀਆਂ 'ਤੇ ਪਹੁੰਚਾਉਣ ਵਾਲੀਆਂ 18 ਸ਼ਖਸੀਅਤਾਂ ਨੂੰ 'ਪੰਜਾਬ ਯੂਥ ਆਈਕਨ' ਪੁਰਸਕਾਰ ਭੇਟ ਕੀਤੇ ਜਾਣਗੇ, ਜਿਨ੍ਹਾਂ 'ਚ ਆਪਣੀ ਮਿਹਨਤ ਤੇ ਸਿਰੜ ਨਾਲ ਨੌਜਵਾਨੀ ਲਈ ਆਦਰਸ਼ ਬਣੀ ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਦੀ ਪ੍ਰਸਿੱਧ ਅਦਾਕਾਰਾ ਸੁਰਵੀਨ ਚਾਵਲਾ, ਅੰਤਰ ਰਾਸ਼ਟਰੀ ਪੱਧਰ 'ਤੇ ਸ਼ੂਟਿੰਗ 'ਚ ਭਾਰਤ ਦੀ ਪ੍ਰਤੀਨਿਧਤਾ ਕਰਕੇ ਤਮਗਾ ਜੇਤੂ ਤੇ 'ਖੇਲੋ ਇੰਡੀਆ' ਯੂਥ ਖੇਡਾਂ 'ਚ ਪੰਜਾਬ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਏ. ਆਈ. ਯੂ. ਦੇ ਜੁਆਇੰਟ ਸਕੱਤਰ ਡਾ. ਬਲਜੀਤ ਸਿੰਘ ਸੇਖੋਂ ਤੇ ਪੰਜਾਬ ਦੇ ਸੱਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ 'ਚ ਭਰਪੂਰ ਯੋਗਦਾਨ ਦੇਣ ਵਾਲੀ ਪ੍ਰਸਿੱਧ ਮੰਚ ਸੰਚਾਲਕ, ਕਵੀ, ਅਦਾਕਾਰ, ਗਾਇਕ ਤੇ ਪੰਜਾਬ ਆਰਟਸ ਕੌਂਸਲ ਦੀ ਸਾਬਕਾ ਚੇਅਰਪਰਸਨ ਸਤਿੰਦਰ ਸੱਤੀ, ਪ੍ਰਸਿੱਧ ਕਲਾਕਾਰ ਤੇ ਅਦਾਕਾਰ ਐਮੀ ਵਿਰਕ, ਸਰਗੁਣ ਮਹਿਤਾ, ਲਖਵਿੰਦਰ ਵਡਾਲੀ ਆਦਿ ਦੇ ਨਾਂ ਅਹਿਮ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਪੁਰਸਕਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਭੇਟ ਕੀਤੇ ਜਾਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News