ਸੋਨੂੰ ਸੂਦ ਦੀ ਬਣੇਗੀ ਬਾਇਓਪਿਕ, ਅਕਸ਼ੈ ਨਿਭਾਉਣਗੇ ਲੀਡ ਭੂਮਿਕਾ, ਜਾਣੋ ਕੀ ਹੈ ਸੱਚ
5/27/2020 2:54:55 PM

ਮੁੰਬਈ (ਬਿਊਰੋ) — ਸੋਸ਼ਲ ਮੀਡੀਆ 'ਤੇ ਕਰੀਬ ਇੱਕ ਦਿਨ ਤੋਂ ਇਹ ਮਜ਼ਾਕ ਟਰੈਂਡ ਕਰ ਰਿਹਾ ਹੈ ਕਿ ਅਕਸ਼ੈ ਕੁਮਾਰ ਸੋਨੂੰ ਸੂਦ ਦੀ ਬਾਇਓਪਿਕ 'ਚ ਉਨ੍ਹਾਂ ਦੀ ਭੂਮਿਕਾ 'ਚ ਨਜ਼ਰ ਆਉਣਗੇ। ਇਹ ਮਜ਼ਾਕ ਕਾਫੀ ਵਾਇਰਲ ਹੋ ਰਿਹਾ ਹੈ ਕਿਉਂਕਿ ਅੱਜਕਲ ਸੋਨੂੰ ਸੂਦ ਕੋਰੋਨਾ ਵਾਇਰਸ ਦੌਰਾਨ ਪ੍ਰਵਾਸੀਆਂ ਦੀ ਕਾਫੀ ਮਦਦ ਕਰ ਰਹੇ ਹਨ। ਉਨ੍ਹਾਂ ਦੇ ਭੋਜਨ ਅਤੇ ਘਰ ਵਾਪਸੀ ਦੀ ਵਿਵਸਥਾ ਕਰਕੇ ਸੁਰਖੀਆਂ 'ਚ ਹਨ। ਇਹ ਕੁਝ ਅਜਿਹਾ ਹੀ ਹੈ, ਜਿਵੇਂ ਸਾਲ 2016 'ਚ ਆਈ ਫਿਲਮ 'ਏਅਰਲਿਫਟ' 'ਚ ਅਕਸ਼ੈ ਨੇ ਇੱਕ ਸ਼ਖਸ ਦਾ ਕਿਰਦਾਰ ਨਿਭਾਇਆ ਸੀ, ਜੋ ਇਰਾਕ ਵਲੋਂ ਕੁਵੈਤ 'ਤੇ ਹਮਲਾ ਕੀਤੇ ਜਾਣ ਤੋਂ ਬਾਅਦ ਫਸੇ ਭਾਰਤੀਆਂ ਨੂੰ ਉਥੋ ਕੱਢਣ 'ਚ ਮਦਦ ਕਰਦਾ ਹੈ। ਫਿਲਮਕਾਰ ਸੰਜੇ ਗੁਪਤਾ ਵਲੋਂ ਸੋਨੂੰ ਸੂਦ ਨੂੰ ਮੰਗਲਵਾਰ ਨੂੰ ਮੈਸੇਜ ਭੇਜ ਕੇ ਇਸ ਬਾਰੇ ਸੂਚਿਤ ਕਰਨ ਤੋਂ ਬਾਅਦ ਮਜ਼ਾਕ ਟਰੈਂਡ ਕਰਨ ਲੱਗਾ। ਗੁਪਤਾ ਨੇ ਸੋਨੂੰ ਸੂਦ ਨਾਲ ਵ੍ਹਟਸਐਪ 'ਤੇ ਹੋਈ ਗੱਲਬਾਤ ਦੇ ਸਕ੍ਰੀਨਸ਼ਾਟ ਨੂੰ ਟਵਿੱਟਰ 'ਤੇ ਸਾਂਝਾ ਕੀਤਾ ਹੈ। ਉਨ੍ਹਾਂ ਵਲੋਂ ਭੇਜੇ ਮੈਸੇਜ 'ਚ ਲਿਖਿਆ ਹੈ, ''ਭਰਾ, ਅਕਸ਼ੈ ਕੁਮਾਰ ਆਪਣੀ ਅਗਲੀ ਫਿਲਮ 'ਚ ਸੋਨੂੰ ਸੂਦ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਕੀ ਮੈਂ ਇਸ ਦਾ ਅਧਿਕਾਰ ਲੈ ਸਕਦਾ ਹਾਂ।''
Me n Sonu. pic.twitter.com/eKmQaKl6h3
— Sanjay Gupta (@_SanjayGupta) May 25, 2020
ਸੋਨੂੰ ਸੂਦ ਨੇ ਲਾਫਿੰਗ ਇਮੋਜ਼ੀ ਨਾਲ ਇਸ ਮਜ਼ਾਕ 'ਤੇ ਪ੍ਰਕਿਰਿਆ ਦਿੱਤੀ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਕਾਫੀ ਕੁਮੈਂਟਸ ਆਉਣੇ ਸ਼ੁਰੂ ਹੋ ਗਏ। ਇੱਕ ਯੂਜ਼ਰ ਨੇ ਲਿਖਿਆ, ''ਫਿਲਮ ਏਅਰਲਿਫਟ ਤੋਂ ਬਾਅਦ ਸੋਨੂੰ ਦੇ ਜੀਵਨ 'ਤੇ ਨਵੀਂ ਫਿਲਮ ਦਾ ਟਾਈਟਲ 'ਰੋਡਲਿਫਟ' ਹੋ ਸਕਦਾ ਹੈ।'' ਕਈਆਂ ਦਾ ਮੰਨਣਾ ਹੈ ਕਿ ਸੋਨੂੰ ਸੂਦ ਨੂੰ ਆਪਣੀ ਜ਼ਿੰਦਗੀ 'ਤੇ ਆਧਾਰਿਤ ਫਿਲਮ 'ਚ ਖੁਦ ਕੰਮ ਕਰਨਾ ਚਾਹੀਦਾ ਹੈ। ਫਿਲਮਾਂ ਦੀ ਗੱਲ ਕਰੀਏ ਤਾਂ ਸੋਨੂੰ ਸੂਦ ਅਭਿਨੇਤਾ ਅਕਸ਼ੈ ਕੁਮਾਰ ਅਭਿਨੈ ਫਿਲਮ 'ਪ੍ਰਿਥਵੀਰਾਜ' 'ਚ ਨਜ਼ਰ ਆਉਣਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ