ਇਹ ਨੰਨ੍ਹੀ ਬੱਚੀ ਹੈ ਬਾਲੀਵੁੱਡ ਦੀ ਦਿਲਕਸ਼ ਅਦਾਕਾਰਾ, ਪੰਜਾਬੀ ਪਰਿਵਾਰ ਨਾਲ ਰੱਖਦੈ ਸਬੰਧ

6/5/2020 3:45:18 PM

ਜਲੰਧਰ (ਬਿਊਰੋ) — ਸੋਸ਼ਲ ਮੀਡੀਆ 'ਤੇ ਅਕਸਰ ਬਾਲੀਵੁੱਡ ਕਲਾਕਾਰ ਆਪਣੇ ਬਚਪਨ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਕੋਰੋਨਾ ਵਾਇਰਸ ਕਰਕੇ ਜ਼ਿਆਦਾਤਰ ਕਲਾਕਾਰ ਆਪਣਾ ਸਮਾਂ ਘਰ 'ਚ ਹੀ ਬਿਤਾ ਰਹੇ ਹਨ। ਇਸ ਤਸਵੀਰ 'ਚ ਨਜ਼ਰ ਆ ਰਹੀ ਕਿਊਟ ਜਿਹੀ ਬੱਚੀ ਹੋਰ ਕੋਈ ਨਹੀਂ ਬਾਲੀਵੁੱਡ ਦੀ ਦਿਲਕਸ਼ ਅਦਾਕਾਰਾ ਰਹਿ ਚੁੱਕੀ ਅੰਮ੍ਰਿਤਾ ਸਿੰਘ ਦੀ ਲਾਡੋ ਰਾਣੀ ਸਾਰਾ ਅਲੀ ਖਾਨ ਹੈ। ਸਾਰਾ ਅਲੀ ਖਾਨ ਜੋ ਕਿ ਇੰਨ੍ਹੀਂ ਦਿਨੀਂ ਘਰ 'ਚ ਹੀ ਸਮਾਂ ਬਿਤਾ ਰਹੇ ਹਨ। ਉਨ੍ਹਾਂ ਨੇ ਆਪਣੀ ਪਿਆਰੀ ਜਿਹੀ ਤਸਵੀਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇੱਕ ਮਿਲੀਅਨ ਤੋਂ ਵੱਧ ਲਾਈਕਸ ਇਸ ਤਸਵੀਰ ਨੂੰ ਆ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਆਪਣੇ ਮੋਟਾਪੇ ਤੋਂ ਲੈ ਕੇ ਕਿਵੇਂ ਵਜ਼ਨ ਘੱਟ ਕੀਤਾ ਤੇ ਫ਼ਿਲਮੀ ਸਫ਼ਰ ਨੂੰ ਪੇਸ਼ ਕੀਤਾ ਹੈ। ਇਸ ਵੀਡੀਓ ਨੂੰ ਵੀ ਚਾਰ ਮਿਲੀਅਨ ਵਿਊਜ਼ ਮਿਲ ਚੁੱਕੇ ਹਨ।

 
 
 
 
 
 
 
 
 
 
 
 
 
 

#throwbackthursday 🦋📚🚸

A post shared by Sara Ali Khan (@saraalikhan95) on Jun 4, 2020 at 7:30am PDT

ਜੇ ਗੱਲ ਕਰੀਏ ਸਾਰਾ ਅਲੀ ਖ਼ਾਨ ਦੀ ਤਾਂ ਉਹ ਅਖੀਰਲੀ ਵਾਰ ਕਾਰਤਿਕ ਆਰੀਅਨ ਨਾਲ 'ਲਵ ਆਜ ਕੱਲ੍ਹ' ਦੇ ਸਿਕਵਲ 'ਚ ਦਿਖਾਈ ਦਿੱਤੀ ਸੀ। ਇਸ ਤੋਂ ਇਲਾਵਾ ਉਹ ਸੁਸ਼ਾਤ ਸਿੰਘ ਰਾਜਪੂਤ ਤੇ ਰਣਵੀਰ ਸਿੰਘ ਨਾਲ ਕੰਮ ਕਰ ਚੁੱਕੀ ਹੈ।

 
 
 
 
 
 
 
 
 
 
 
 
 
 

Episode 2: From Sara ka Sara to Sara ka aadha 🎃

A post shared by Sara Ali Khan (@saraalikhan95) on May 30, 2020 at 5:16am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News