ਕਾਰਤਿਕ ਨਾਲ ਕਾਰ 'ਚ ਇਹ ਕੀ ਕਰਦੀ ਨਜ਼ਰ ਆਈ ਸਾਰਾ

5/23/2019 8:07:50 PM

ਜਲੰਧਰ (ਬਿਊਰੋ)— ਬਾਲੀਵੁੱਡ 'ਚ ਅੱਜਕਲ ਅਦਾਕਾਰ ਕਾਰਤਿਕ ਆਰੀਅਨ ਤੇ ਅਦਾਕਾਰਾ ਸਾਰਾ ਅਲੀ ਖਾਨ ਦਾ ਰਿਸ਼ਤਾ ਕਾਫੀ ਚਰਚਾ 'ਚ ਹੈ ਕਿਉਂਕਿ ਇਹ ਦੋਵੇਂ ਜ਼ਿਆਦਾਤਰ ਇਕੱਠੇ ਜੋ ਨਜ਼ਰ ਆ ਰਹੇ ਹਨ। ਦਰਅਸਲ ਇਨ੍ਹਾਂ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਾਰਤਿਕ ਤੇ ਸਾਰਾ ਇਕੱਠੇ ਕਾਰ 'ਚ ਬੈਠ ਕੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਸਾਰਾ ਦੀ ਨਜ਼ਰ ਜਦੋਂ ਕੈਮਰੇ 'ਤੇ ਪਈ ਤਾਂ ਉਹ ਆਪਣਾ ਮੂੰਹ ਛਿਪਾਉਂਦੀ ਨਜ਼ਰ ਆ ਰਹੀ ਹੈ। ਇਹ ਜੋੜੀ ਛੇਤੀ ਹੀ 'ਲਵ ਅੱਜਕਲ 2' 'ਚ ਨਜ਼ਰ ਆਵੇਗੀ।
PunjabKesari
ਦੱਸਣਯੋਗ ਹੈ ਕਿ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੇ ਆਪਣੀ ਡੈਬਿਊ 'ਕੇਦਾਰਨਾਥ' ਦੀ ਪ੍ਰਮੋਸ਼ਨ ਦੌਰਾਨ ਕਾਰਤਿਕ ਆਰੀਅਨ ਨੂੰ ਆਪਣਾ ਕਰੱਸ਼ ਬਣਾਇਆ ਸੀ। ਉਦੋਂ ਤੋਂ ਦੋਵਾਂ ਦੇ ਰਿਲੇਸ਼ਨ ਬਣਨੇ ਸ਼ੁਰੂ ਹੋ ਗਏ ਸੀ ਤੇ ਦੋਵਾਂ ਨੂੰ ਫੈਨਜ਼ ਇਕੱਠਿਆਂ ਹੀ ਦੇਖਣਾ ਚਾਹੁੰਦੇ ਸਨ। ਇਕ ਐਵਾਰਡ ਸ਼ੋਅ ਦੌਰਾਨ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਦੋਵਾਂ ਦੀ ਮੁਲਾਕਾਤ ਵੀ ਕਰਵਾਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News