ਲੋਕਾਂ ਨੂੰ ਦੀਵਾਨਾ ਬਣਾ ਰਿਹਾ ਹੈ ਸਰਗੁਣ ਮਹਿਤਾ ਦਾ ਦਿਲਕਸ਼ ਅੰਦਾਜ਼
6/2/2020 2:46:15 PM

ਜਲੰਧਰ (ਬਿਊਰੋ) — ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਹਮੇਸ਼ਾ ਹੀ ਆਪਣੀਆਂ ਤਸਲੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਹਾਲ ਹੀ 'ਚ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਇਸ ਤੋਂ ਇਲਾਵਾ ਤਾਲਾਬੰਦੀ ਦੌਰਾਨ ਸਰਗੁਣ ਮਹਿਤਾ ਆਪਣੀ ਪਤੀ ਰਵੀ ਦੁਬੇ ਨਾਲ ਕਾਫੀ ਇੰਜੁਆਏ ਕਰ ਰਹੀ ਹੈ, ਜਿਸ ਦੀਆਂ ਵੀਡੀਓਜ਼ ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ।
ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਪਾਲੀਵੁੱਡ ਦੀ ਹਰ ਦੂਜੀ ਫਿਲਮ 'ਚ ਉਹ ਨਜ਼ਰ ਆਉਂਦੇ ਹਨ। ਫਿਲਮ 'ਝੱਲੇ' ਜੋ ਕਿ ਬੀਨੂੰ ਢਿੱਲੋਂ ਨਾਲ ਆਈ ਸੀ, ਉਸ 'ਚ ਉਨ੍ਹਾਂ ਦੇ ਵੱਖਰੇ ਤਰ੍ਹਾਂ ਦੇ ਕਿਰਦਾਰ ਨੂੰ ਦਰਸ਼ਕਾਂ ਬਹੁਤ ਹੀ ਪਸੰਦ ਕੀਤਾ ਸੀ।
ਇਸ ਤੋਂ ਇਲਾਵਾ ਉਨ੍ਹਾਂ ਦੀ ਫਿਲਮ 'ਕਾਲਾ ਸ਼ਾਹ ਕਾਲਾ' ਅਤੇ ਗੁਰਨਾਮ ਭੁੱਲਰ ਨਾਲ ਆਈ 'ਸੁਰਖੀ ਬਿੰਦੀ' ਫਿਲਮ ਵੀ ਕਾਫੀ ਪਸੰਦ ਕੀਤੀ ਗਈ ਸੀ।
ਹਾਲ ਹੀ 'ਚ ਉਨ੍ਹਾਂ ਦਾ ਇੱਕ ਗੀਤ 'ਟੌਕਿਸਕ'”ਆਇਆ ਹੈ, ਜਿਸ 'ਚ ਉਹ ਆਪਣੇ ਪਤੀ ਰਵੀ ਦੁਬੇ ਨਾਲ ਬਤੌਰ ਮਾਡਲ ਨਜ਼ਰ ਆਏ ਸਨ। ਇਹ ਗੀਤ ਰੈਪਰ ਬਾਦਸ਼ਾਹ ਨੇ ਤਿਆਰ ਕੀਤਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ