ਕਰਿਸ਼ਮਾ ਕਪੂਰ ਦੀ ਹਮਸ਼ਕਲ ਹੈ ਇਹ ਲੜਕੀ, ਫੈਨਜ਼ ਵੀ ਦੇਖ ਕੇ ਖਾ ਜਾਂਦੇ ਹਨ ਧੋਖਾ
6/2/2020 2:58:58 PM

ਮੁੰਬਈ(ਬਿਊਰੋ)- ਅਕਸਰ ਤੁਸੀਂ ਬਹੁਤ ਸਾਰੇ ਅਦਾਕਾਰਾਂ ਦੇ ਹਮਸ਼ਕਲ ਦੇਖੇ ਹੋਣਗੇ ਪਰ ਹਾਲ ਹੀ ’ਚ ਕਰਿਸ਼ਮਾ ਕਪੂਰ ਦੀ ਹਮਸ਼ਕਲ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਕੇ ਤੁਹਾਨੂੰ ਵੀ ਆਪਣੀਆਂ ਅੱਖਾ ਨੂੰ ਯਕੀਨ ਨਹੀਂ ਹੋਵੇਗਾ । ਦਰਅਸਲ ਟਿੱਕ-ਟਾਕ ਦੀ ਇਸ ਕਰਿਸ਼ਮਾ ਕਪੂਰ ਦਾ ਨਾਂਅ ਹਿਨਾ ਹੈ । ਹਿਨਾ ਕਰਿਸ਼ਮਾ ਕਪੂਰ ਵਾਂਗ ਦਿਖਾਈ ਦਿੰਦੀ ਹੈ । ਹਿਨਾ ਦੇ ਟਿੱਕ-ਟਾਕ ’ਤੇ 2.4 ਮਿਲੀਅਨ ਫਾਲੋਅਰਜ਼ ਹਨ ।
ਹਿਨਾ ਕਰਿਸ਼ਮਾ ਦੇ ਡਾਈਲੌਗ ਵੀਡੀਓ ਵੀ ਬਣਾਉਂਦੀ ਹੈ । ਹਿਨਾ ਦੀਆਂ ਵੀਡੀਓਜ਼ ’ਤੇ ਉਸ ਦੇ ਫਾਲੋਅਜ਼ ਬਹੁਤ ਕੁਮੈਂਟ ਕਰਦੇ ਹਨ । ਕਈ ਤਾਂ ਉਸ ਨੂੰ ਕਰਿਸ਼ਮਾ ਹੀ ਬੁਲਾਉਂਦੇ ਹਨ । ਕਰਿਸ਼ਮਾ ਕਪੂਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਵਿਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ । ਹਾਲ ਹੀ ’ਚ ਉਨ੍ਹਾਂ ਨੂੰ ਵੈੱਬ ਸੀਰੀਜ਼ ’ਚ ਦੇਖਿਆ ਗਿਆ ਹੈ । ਪਤੀ ਤੋਂ ਵੱਖ ਹੋ ਕੇ ਉਹ ਆਪਣੇ ਬੱਚਿਆ ਨਾਲ ਹੀ ਸਮਾਂ ਬਿਤਾ ਰਹੀ ਹੈ ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ