ਸਰਗੁਣ ਮਹਿਤਾ ਨੂੰ ਲੱਗੀ ਜੂਏ ਦੀ ਲਤ, ਦਾਅ 'ਤੇ ਲਾਇਆ ਪਤੀ ਰਵੀ ਦੁਬੇ (ਵੀਡੀਓ)
2/25/2020 9:54:42 AM
ਮੁੰਬਈ (ਬਿਊਰੋ) : ਟੀ. ਵੀ. ਅਤੇ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਈਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸਰਗੁਣ ਮਹਿਤਾ ਤੇ ਉਸ ਦਾ ਪਤੀ ਰਵੀ ਦੁਬੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ ਢਾਈ ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ ਕਿਉਂਕਿ ਵੀਡੀਓ 'ਚ ਕੁਝ ਲੋਕ ਸਰਗੁਣ ਮਹਿਤਾ ਦੇ ਪਤੀ ਰਵੀ ਦਾ ਸਾਮਾਨ ਖੋਂਹਦੇ ਨਜ਼ਰ ਆ ਰਹੇ ਹਨ ਅਤੇ ਬਾਅਦ ਉਹ ਰਵੀ ਨੂੰ ਹੀ ਚੁੱਕ ਕੇ ਲੈ ਜਾਂਦੇ ਹਨ। ਇਸ ਵੀਡੀਓ ਨੂੰ ਖੁਦ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਸਰਗੁਣ ਮਹਿਤਾ ਨੇ ਕੈਪਸ਼ਨ 'ਚ ਲਿਖਿਆ, “ਸਮਝ ਆਇਆ ਜਾਂ ਨਹੀਂ? ਜਿੱਤਣ ਗਈ ਸੀ, ਜੂਏ 'ਚ ਰਵੀ ਹਾਰ ਗਈ...।''
ਦੱਸ ਦਈਏ ਸੋਸ਼ਲ ਮੀਡੀਆ 'ਤੇ ਸਰਗੁਣ ਦੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਰਗੁਣ ਤੇ ਰਵੀ ਦੁਬੇ ਪੰਜਾਬੀ ਫਿਲਮਾਂ 'ਚ ਪ੍ਰੋਡਿਊਸਰ ਵੀ ਬਣ ਗਏ ਹਨ। ਸਰਗੁਣ ਨੇ ਹੁਣ ਤਕ ਪੰਜਾਬੀ 'ਚ ਕਈ ਹਿੱਟ ਫਿਲਮਾਂ ਕੀਤੀਆਂ ਹਨ।

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
3 hours ago
ਸਿੱਧੂ ਮੂਸੇਵਾਲਾ ਦੇ ਚਾਹੁੰਣ ਵਾਲਿਆਂ ਲਈ ਵੱਡੀ ਖਬਰ, ''ਸਾਈਨਡ ਟੂ ਗੌਡ ਵਰਲਡ ਟੂਰ 2026'' ਦਾ ਹੋਇਆ ਐਲਾਨ
