ਜਨਮਦਿਨ ਮੌਕੇ ਦੇਖੋ ਸ਼ਾਹਿਦ ਦੀਆਂ ਅਣਦੇਖੀਆਂ ਤਸਵੀਰਾਂ

2/25/2020 10:21:09 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਸ਼ਾਹਿਦ ਕਪੂਰ ਦਾ ਜਨਮ 25 ਫਰਵਰੀ, 1981 ਨੂੰ ਦਿੱਲੀ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪੰਕਜ ਕਪੂਰ ਮਸ਼ਹੂਰ ਅਭਿਨੇਤਾ ਅਤੇ ਮਾਂ ਨਿਲੀਮਾ ਅਜ਼ੀਮ ਟੀ. ਵੀ. ਅਦਾਕਾਰਾ ਹੈ। ਸ਼ਾਹਿਦ ਕਪੂਰ ਇਕ ਸਫਲ ਅਭਿਨੇਤਾ ਦਾ ਬੇਟਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਬਾਲੀਵੁੱਡ 'ਚ ਨਾਂ ਕਮਾਉਣ ਲਈ ਕਾਫੀ ਸੰਘਰਸ਼ ਕਰਨਾ ਪਿਆ।

Shahid-5

ਅੱਜ ਅਸੀਂ ਸ਼ਾਹਿਦ ਦੇ ਜਨਮਦਿਨ ਮੌਕੇ ਕੁਝ ਅਜਿਹੀਆਂ ਅਣਦੇਖੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜੋ ਸ਼ਾਇਦ ਤੁਸੀਂ ਪਹਿਲਾਂ ਕਦੇ ਨਾ ਦੇਖੀਆਂ ਹੋਣ। ਇਨ੍ਹਾਂ ਤਸਵੀਰਾਂ 'ਚ ਸ਼ਾਹਿਦ ਕਾਫੀ ਕਿਊਟ ਦਿਖਾਈ ਦੇ ਰਹੇ ਹਨ। ਸ਼ਾਹਿਦ ਦੀ ਬਚਪਨ ਤੋਂ ਹੀ ਡਾਂਸ ਕਰਨ 'ਚ ਕਾਫੀ ਰੂਚੀ ਸੀ, ਜਿਸ ਕਾਰਨ 15 ਸਾਲ ਦੀ ਉਮਰ 'ਚ ਉਨ੍ਹਾਂ ਸ਼ਿਆਮਕ ਡਾਵਰ ਦੇ ਡਾਂਸ ਇੰਸਟੀਚਿਊਟ 'ਚ ਜਾਣਾ ਸ਼ੁਰੂ ਕਰ ਦਿੱਤਾ।

PunjabKesari
ਦੱਸਣਯੋਗ ਹੈ ਕਿ ਸਾਲ 2019 ਵਿਚ ਸ਼ਾਹਿਦ ਕਪੂਰ ਦੀ ਫਿਲਮ ‘ਕਬੀਰ ਸਿੰਘ’ ਰਿਲੀਜ਼ ਹੋਈ । ਇਸ ਫਿਲਮ ਨਾਲ ਸ਼ਾਹਿਦ ਕਪੂਰ ਕਾਫੀ ਚਰਚਾ ਵਿਚ ਰਹੇ। ਇਸ ਫਿਲਮ ਨੇ ਬਾਕਸ ਆਫਿਸ ’ਤੇ ਕਾਫੀ ਵਧੀਆ ਕਮਾਈ ਕੀਤੀ।

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News