ਸਾਰੀ ਉਮਰ ਧੋਖੇ ਖਾਂਦੀ ਰਹੀ ਇਹ ਅਦਾਕਾਰਾ, ਮਾਂ ਚਾੜ੍ਹਦੀ ਸੀ ਬੁਰੀ ਤਰ੍ਹਾਂ ਕੁਟਾਪਾ

6/4/2020 3:38:45 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸਾਰਿਕਾ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਸਾਰਿਕਾ ਦਾ ਪੂਰਾ ਨਾਂ ਸਾਰਿਕਾ ਠਾਕੁਰ ਹੈ। ਸਾਰਿਕਾ ਹੁਣ ਤੱਕ ਦੀ ਸਭ ਤੋਂ ਸਫਲ ਚਾਈਲਡ ਆਰਟਿਸਟ ਰਹੀ ਹੈ ਪਰ ਉਸ ਦਾ ਬਚਪਨ ਸਹੀ ਨਹੀਂ ਬੀਤਿਆ। ਸਾਰਿਕਾ ਦੇ ਪਿਤਾ ਤੋਂ ਵੱਖ ਹੋਈ ਉਸ ਦੀ ਮਾਂ ਪੈਸਿਆਂ ਲਈ ਸਾਰਿਕਾ ਤੋਂ ਫਿਲਮਾਂ 'ਚ ਕੰਮ ਕਰਵਾਉਂਦੀ ਸੀ। ਉਸ ਦੀ ਮਾਂ ਦਾ ਵਰਤਾਉ (ਵਤੀਰਾ) ਬਹੁਤ ਖਰਾਬ ਸੀ। ਇੱਕ ਵਾਰ ਸਾਰਿਕਾ ਨੇ ਕੰਮ ਤੋਂ ਮਿਲੇ 1500 ਰੁਪਏ ਨਾਲ ਕਿਤਾਬਾਂ ਖਰੀਦ ਲਈਆਂ ਸਨ ਤਾਂ ਮਾਂ ਨੇ ਸਾਰਿਕਾ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ। ਸਾਰਿਕਾ ਦੀ ਜ਼ਿੰਦਗੀ 'ਚ ਇਸ ਤਰ੍ਹਾਂ ਦੇ ਉਤਰਾਅ ਚੜਾਅ ਆਏ ਕਿ ਉਹ ਆਪਣੇ ਨਾਮ ਨਾਲ ਨਾਂ ਤਾਂ ਆਪਣਾ ਸਰ ਨੇਮ ਜੋੜ ਸਕੀ ਤੇ ਨਾ ਹੀ ਆਪਣੇ ਪਤੀ ਕਮਲ ਹਸਨ ਦਾ।

ਸਾਰਿਕਾ ਦੀ ਮਾਂ ਨੇ ਉਸ ਦੇ ਬਚਪਨ ਦੀ ਕਮਾਈ ਨਾਲ ਮੁੰਬਈ ਵਰਗੇ ਸ਼ਹਿਰ 'ਚ 5 ਅਪਾਰਟਮੈਂਟ ਖਰੀਦੇ ਸਨ, ਜਦੋਂ ਸਾਰਿਕਾ ਨੂੰ ਇਹ ਪਤਾ ਲੱਗਿਆ ਕਿ ਇਨ੍ਹਾਂ 'ਚੋਂ ਇੱਕ ਵੀ ਅਪਾਰਟਮੈਂਟ ਉਸ ਦੇ ਨਾਂ ਨਹੀਂ ਤਾਂ ਉਸ ਨੇ ਆਪਣੀ ਮਾਂ ਤੋਂ ਦੁਖੀ ਹੋ ਕੇ ਘਰ ਛੱਡ ਦਿੱਤਾ ਸੀ। ਮਾਂ ਦਾ ਘਰ ਛੱਡ ਕੇ ਸਾਰਿਕਾ ਖੁਦ ਹੀ ਫਿਲਮੀ ਦੁਨੀਆ 'ਚ ਸੰਘਰਸ਼ ਕਰਨ ਲੱਗ ਗਈ। ਇਸੇ ਦੌਰਾਨ ਉਨ੍ਹਾਂ ਦੀ ਜ਼ਿੰਦਗੀ 'ਚ ਕਮਲ ਹਸਨ ਦੀ ਐਂਟਰੀ ਹੁੰਦੀ ਹੈ ਅਤੇ ਉਹ ਬਿਨਾਂ ਕੁਝ ਸੋਚੇ ਸਮਝੇ ਉਨ੍ਹਾਂ ਨਾਲ ਰਹਿਣ ਲੱਗ ਜਾਂਦੇ ਹਨ।

ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ ਕਰਨੀਆਂ ਬੰਦ ਕਰ ਦਿੱਤੀਆਂ ਸਨ ਤੇ ਉਹ ਸਭ ਕੁਝ ਛੱਡ ਕੇ ਚੇਨੱਈ ਚਲੀ ਗਈ। ਜਦੋਂ ਕਿ ਉਨ੍ਹਾਂ ਦਾ ਕਰੀਅਰ ਤੇਜੀ ਨਾਲ ਅੱਗੇ ਵੱਧ ਰਿਹਾ ਸੀ। ਇਸੇ ਦੌਰਾਨ ਕਮਲ ਹਸਨ ਦਾ ਆਪਣੀ ਪਹਿਲੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ। ਕਮਲ ਬਿਲਕੁਲ ਕੰਗਾਲ ਹੋ ਚੁੱਕੇ ਸਨ। ਅਜਿਹੇ 'ਚ ਉਹ ਸਾਰਿਕਾ ਨਾਲ ਵਿਆਹ ਨਹੀਂ ਸਨ ਕਰ ਸਕਦੇ, ਜਿਸ ਕਰਕੇ ਸਾਰਿਕਾ ਕਮਲ ਨਾਲ ਲਿਵ-ਇਨ 'ਚ ਰਹਿਣ ਲੱਗੀ। ਸਾਰਿਕਾ ਜਦੋਂ ਬਿਨਾਂ ਵਿਆਹੇ ਮਾਂ ਬਣੀ ਤਾਂ ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ।

ਕਮਲ ਤੇ ਸਾਰਿਕਾ ਦਾ ਇਹ ਰਿਸ਼ਤਾ ਜ਼ਿਆਦਾ ਚਿਰ ਨਹੀਂ ਚੱਲ ਸਕਿਆ ਕਿਉਂਕਿ ਕਮਲ ਸਾਰਿਕਾ ਦੀ ਕਿਸੇ ਸਹੇਲੀ ਦੇ ਪਿਆਰ 'ਚ ਪੈ ਗਏ ਸਨ। ਜਦੋਂ ਸਾਰਿਕਾ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਫਲੈਟ ਦੀ ਬਾਲਕਨੀ ਵਿਚੋਂ ਛਲਾਂਗ ਲਗਾ ਦਿੱਤੀ, ਜਿਸ ਵਜ੍ਹਾ ਕਰਕੇ ਸਾਰਿਕਾ 3 ਮਹੀਨੇ ਹਸਪਤਾਲ 'ਚ ਰਹੀ। ਸਾਰਿਕਾ ਆਪਣੀਆਂ ਦੋ ਬੇਟੀਆਂ ਨਾਲ ਕਮਲ ਹਸਨ ਤੋਂ ਵੱਖ ਰਹਿਣ ਲੱਗ ਗਈ ਅਤੇ ਉਨ੍ਹਾਂ ਨੇ ਕਮਲ ਤੋਂ 2004 'ਚ ਤਲਾਕ ਲੈ ਲਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News