ਸੈਫ ਨਾਲ ਕਰੀਨਾ ਦਾ ਲਾਡਲਾ ਤੈਮੂਰ ਇੰਝ ਕਰਦਾ ਹੈ ਮਸਤੀ, ਤਸਵੀਰਾਂ ਵਾਇਰਲ

6/4/2020 3:46:08 PM

ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਦੇ ਚੱਲਦਿਆਂ ਇਸ ਸਮੇਂ ਬਾਲੀਵੁੱਡ ਫਿਲਮ ਉਦਯੋਗ ਠੱਪ ਹੋਇਆ ਹੈ। ਅਜਿਹੇ 'ਚ ਫਿਲਮੀ ਕਲਾਕਾਰ ਘਰ 'ਚ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਉਂਝ ਫਿਲਮ ਕਲਾਕਾਰ ਸੋਸ਼ਲ ਮੀਡੀਆ 'ਤੇ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ। ਹਾਲ ਹੀ 'ਚ ਕਰੀਨਾ ਕਪੂਰ ਖਾਨ ਨੇ ਪਤੀ ਸੈਫ ਅਲੀ ਖਾਨ ਤੇ ਬੇਟੇ ਤੈਮੂਰ ਅਲੀ ਖਾਨ ਦੀ ਇਕ ਕਿਊਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰ 'ਚ ਤੈਮੂਰ ਪਿਤਾ ਸੈਫ ਅਲੀ ਖਾਨ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ 'ਚ ਸੈਫ ਚਟਾਈ 'ਤੇ ਲੰਮੇ ਪਿਆ ਨਜ਼ਰ ਆ ਰਿਹਾ ਹੈ ਅਤੇ ਤੈਮੂਰ ਉਨ੍ਹਾਂ ਦੀ ਪਿੱਠ 'ਤੇ ਪਿਆ ਹੋਇਆ ਹੈ। ਕਰੀਨਾ ਨੇ ਇਨ੍ਹਾਂ ਦੋਵਾਂ ਦੀਆਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕਰਦੇ ਹੋਏ ਲਿਖਿਈ, 'ਸੈਫ ਨੇ ਕਿਹਾ ਕਿ ਮੈਂ ਹਮੇਸ਼ਾ ਤੈਨੂੰ ਸਪੋਰਟ ਕਰਾਂਗਾ। ਟਿਮ ਨੇ ਇਸ ਗੱਲ ਨੂੰ ਸੱਚ ਮੰਨ ਲਿਆ।

ਸੈਫ ਅਲੀ ਖਾਨ ਤੇ ਤੈਮੂਰ ਦੀ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਕਰੀਨਾ ਨੇ ਸੈਫ ਅਤੇ ਤੈਮੂਰ ਦੀ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ 'ਚ ਦੋਵੇਂ ਦੀਵਾਰ (ਕੰਧ) 'ਤੇ ਪੈਂਟਿੰਗ ਕਰ ਰਹੇ ਸਨ।

ਜੇ ਗੱਲ ਕਰੀਏ ਕਰੀਨਾ ਕਪੂਰ ਦੇ ਕੰਮ ਦੀ ਤਾਂ ਉਹ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਡਾ' 'ਚ ਆਉਣਗੇ। ਫਿਲਮ ਤੋਂ ਕਰੀਨਾ ਤੇ ਸੈਫ ਦਾ ਫਰਸਟ ਲੁੱਕ ਜਾਰੀ ਕਰ ਦਿੱਤਾ ਗਿਆ ਹੈ। ਇਹ ਹਾਲੀਵੁੱਡ ਫਿਲਮ 'ਫੋਰੇਸਟ ਗੰਪ' ਦਾ ਹਿੰਦੀ ਰੀਮੇਕ ਹੈ। ਕੋਰੋਨਾ ਵਾਇਰਸ ਦੇ ਚੱਲਦਿਆਂ ਫਿਲਮ ਦੀ ਸ਼ੂਟਿੰਗ ਫਿਲਮ ਰੋਕ ਦਿੱਤੀ ਗਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News