ਸ਼ਾਨ ਦੇ ਜਨਮਦਿਨ ’ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਖਾਸ ਗੱਲਾਂ

9/30/2019 12:02:02 PM

ਨਵੀਂ ਦਿੱਲੀ(ਬਿਊਰੋ)— ਮਸ਼ਹੂਰ ਗਾਇਕ ਸ਼ਾਨ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ। ਸ਼ਾਨ ਦਾ ਜਨਮ 30 ਸਤੰਬਰ 1972 ਨੂੰ ਹੋਇਆ ਸੀ। ਸ਼ਾਨ ਨੇ ਬੇਹੱਦ ਛੋਟੀ ਉਮਰ 'ਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦਾ ਕਰੀਅਰ ਛੋਟਾ ਸੀ ਪਰ ਸ਼ਾਨਦਾਰ ਰਿਹਾ। ਸ਼ਾਨ ਨੇ ਛੋਟੀ ਉਮਰ 'ਚ ਵਿਗਿਆਪਨਾਂ ਲਈ ਜਿੰਗਲਸ ਗਾ ਕੇ ਆਪਣੀ ਗਾਇਕੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
PunjabKesari
ਸਾਲ 1989 ਦੀ ਫਿਲਮ 'ਪਰਿੰਦਾ' 'ਚ 17 ਸਾਲ ਦੀ ਉਮਰ 'ਚ ਉਨ੍ਹਾਂ ਨੇ ਇਕ ਗੀਤ ਗਾਇਆ ਸੀ। ਇਸ 'ਚ ਉਨ੍ਹਾਂ ਨੇ ਸਿਰਫ ਇਕ ਲਾਈਨ ਹੀ ਗਾਈ ਸੀ ਅਤੇ ਇਸ ਗੀਤ ਦਾ ਨਾਂ 'ਕਿਤਨੀ ਹੈ ਪਿਆਰੀ, ਪਿਆਰ ਦੋਸਤੀ ਹਮਾਰੀ' ਸੀ।
PunjabKesari
ਸ਼ਾਨ ਨੇ ਫਿਲਮ 'ਚ ਵੀ ਹੱਥ ਅਜਮਾਇਆ ਪਰ ਸਫਲ ਨਾ ਹੋ ਸਕੇ। ਉਨ੍ਹਾਂ ਨੇ 'ਕਰਕੀਬ', 'ਦਮਨ', 'ਅਸ਼ੋਕਾ' ਤੇ ਹੰਗਾਮਾ' ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਉਨ੍ਹਾਂ ਨੇ ਕਰੀਬ ਅੱਧੀ ਦਰਜਨ ਫਿਲਮਾਂ 'ਚ ਅਭਿਨੈ ਕੀਤਾ।
PunjabKesari
ਜ਼ਿਆਦਾਤਰ ਫਿਲਮਾਂ 'ਚ ਉਨ੍ਹਾਂ ਨੇ ਗੈਸਟ ਦੇ ਤੌਰ 'ਤੇ ਹੀ ਕੰਮ ਕੀਤਾ ਸੀ। ਸ਼ਾਨ ਨੇ ਜੀ. ਟੀ. ਵੀ. 'ਤੇ ਪ੍ਰਸਾਰਿਤ ਮਸ਼ਹੂਰ ਸਿੰਗਿੰਗ ਰਿਐਲਿਟੀ ਸ਼ੋਅ 'ਸਾ ਰੇ ਗਾ ਮਾ ਪਾ' ਨੂੰ ਹੋਸਟ ਵੀ ਕੀਤਾ ਸੀ।
PunjabKesari
ਇਸ ਤੋਂ ਇਲਾਵਾ ਸ਼ਾਨ ਨੇ 'ਸਟਾਰ ਵਾਇਸ ਆਫ ਇੰਡੀਆ 2' ਵੀ ਹੋਸਟ ਕੀਤਾ ਸੀ। ਸ਼ਾਨ ਨੇ 'ਪਿਆਰ ਮੈਂ ਕਭੀ ਕਭੀ', 'ਫਨਾ', 'ਕਭੀ ਅਲਵਿਦਾ ਨਾ ਕਹਿਨਾ', 'ਮਸਤੀ', 'ਵੈਲਕਮ' ਅਤੇ 'ਜ਼ਮੀਨ ਪਰ' ਵਰਗੀਆਂ ਫਿਲਮਾਂ 'ਚ ਗੀਤ ਗਾਏ।
PunjabKesari
ਸ਼ਾਨ ਅਜੇ ਦੇਵਗਨ, ਸ਼ਾਹਰੁਖ ਖਾਨ, ਸਲਮਾਨ ਖਾਨ, ਆਮਿਰ ਖਾਨ ਅਤੇ ਸੈਫ ਅਲੀ ਖਾਨ ਵਰਗੇ ਦਿੱਗਜ਼ ਐਕਟਰਾਂ ਦੀ ਆਵਾਜ਼ ਬਣੇ। ਚਾਹੇ ਸ਼ਾਨ ਨੇ ਹੁਣ ਬਾਲੀਵੁੱਡ 'ਚ ਗੀਤ ਗਾਉਣੇ ਘੱਟ ਕਰ ਦਿੱਤੇ ਹੋਣ ਪਰ ਉਸ ਦੀ ਆਵਾਜ਼ ਦੀ ਮਧੁਰਤਾ ਦੇ ਲੋਕ ਦੀਵਾਨੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News