ਸ਼ਬਾਨਾ ਆਜ਼ਮੀ ਦੀ ਹਾਲਤ ਸਥਿਰ, ਨਹੀਂ ਹੋਈ ਕੋਈ ਸਰਜਰੀ

1/20/2020 8:57:45 AM

ਮੁੰਬਈ (ਭਾਸ਼ਾ) —  ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲੇ 'ਚ ਸ਼ਨੀਵਾਰ ਇਕ ਸੜਕ ਹਾਦਸੇ 'ਚ ਜ਼ਖਮੀ ਹੋਈ ਚੋਟੀ ਦੀ ਫਿਲਮ ਅਭਿਨੇਤਰੀ ਸ਼ਬਾਨਾ ਆਜ਼ਮੀ ਦੀ ਹਾਲਤ ਐਤਵਾਰ ਸਥਿਰ ਦੱਸੀ ਗਈ ਸੀ। ਦੱਸ ਦੇਈਏ ਕਿ ਸ਼ਨੀਵਾਰ ਸ਼ਬਾਨਾ ਆਜ਼ਮੀ ਦੀ ਕਾਰ ਇਕ ਟਰੱਕ ਨਾਲ ਟਰਕਾ ਗਈ ਸੀ, ਜਿਸ 'ਚ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ। ਹਾਲਾਂਕਿ 38 ਸਾਲਾ ਡਰਾਈਵਰ ਕਮਲੇਸ਼ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। 69 ਸਾਲਾ ਸ਼ਬਾਨਾ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਸ਼ਬਾਨਾ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਨ੍ਹਾਂ ਦੀ ਸਿਹਤ 'ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦੀ ਕੋਈ ਸਰਜਰੀ ਕਰਨ ਦੀ ਲੋੜ ਨਹੀਂ ਪਈ। ਉਂਝ ਬਾਕੀ ਦਾ ਲੋੜੀਂਦਾ ਇਲਾਜ ਐਤਵਾਰ ਵੀ ਜਾਰੀ ਰਿਹਾ।

ਦੱਸ ਦਈਏ ਕਿ ਪੁਲਸ ਨੇ ਸ਼ਬਾਨਾ ਆਜ਼ਮੀ ਦੇ ਡਰਾਈਵਰ ਵਿਰੁੱਧ ਤੇਜ਼ ਰਫਤਾਰ ਨਾਲ ਕਾਰ ਚਲਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ। ਸ਼ਬਾਨਾ ਆਜ਼ਮੀ ਨੂੰ ਹਸਪਤਾਲ 'ਚ ਪਰਿਵਾਰ ਤੋਂ ਇਲਾਵਾ ਬਾਲੀਵੁੱਡ ਜਗਤ ਦੇ ਕਈ ਵੱਡੇ ਸਿਤਾਰੇ ਮਿਲਣ ਪਹੁੰਚੇ ਸਨ। ਜਾਵੇਦ ਅਖਤਰ ਨੇ ਦੱਸਿਆ ਹੈ ਕਿ ਉਹ ਆਈ. ਸੀ. ਯੂ. 'ਚ ਹਨ ਪਰ ਉਨ੍ਹਾਂ ਦੀ ਹਾਲਤ ਠੀਕ ਹੋ ਰਹੀ ਹੈ। ਰਿਪੋਰਟ ਅਨੁਸਾਰ ਜਾਵੇਦ ਨੇ ਕਿਹਾ, 'ਚਿੰਤਾ ਦੀ ਕੋਈ ਗੱਲ ਨਹੀਂ ਹੈ। ਉਹ ਆਈ. ਸੀ. ਯੂ. 'ਚ ਹੈ ਪਰ ਸਾਰੀਆਂ ਰਿਪੋਰਟਸ ਪੌਜ਼ੀਟਿਵ ਹਨ। ਲੱਗ ਰਿਹਾ ਹੈ ਕਿ ਕੋਈ ਗੰਭੀਰ ਦਿੱਕਤ ਨਹੀਂ ਹੈ।'' ਉੱਥੇ ਹੀ ਸ਼ਬਾਨਾ ਆਜ਼ਮੀ ਦੀ ਤਬੀਅਤ ਨੂੰ ਲੈ ਕੇ ਕਿਹਾ ਸੀ ਕਿ ਉਹ ਆਈ. ਸੀ. ਯੂ 'ਚ ਹਨ ਤੇ ਉਨ੍ਹਾਂ ਨੂੰ ਅਗਲੇ 48 ਘੰਟੇ ਤਕ ਆਬਜ਼ਰਵੇਸ਼ਨ 'ਚ ਰੱਖਿਆ ਜਾਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News